ਭਾਰਤ
ਤੇਲੰਗਾਨਾ ਬਿੱਲ 'ਤੇ ਚਰਚਾ ਲਈ ਆਂਧਰਾ ਪ੍ਰਦੇਸ਼ ਦੇ ਵਿਧਾਇਕਾਂ ਨੂੰ ਚਾਹੀਦੈ ਹੋਰ ਸਮਾਂ

ਹੈਦਰਾਬਾਦ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਕਿਰਨ ਕੁਮਾਰ ਰੈੱਡੀ ਨੇ ਮੰਗਲਵਾਰ ਨੂੰ ਕਿਹਾ ਕਿ ਤੇਲੰਗਾਨਾ ਬਿੱਲ 'ਤੇ ਚਰਚਾ ਕਰਨ ਅਤੇ ਉਸ ਨੂੰ ਵਾਪਸ ਦੇਣ ਲਈ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਇਸ ਦੀ ਸਮੇਂ ਸੀਮਾ 30 ਜਨਵਰੀ ਤੋਂ ਅੱਗੇ ਵਧਾਉਣ ਦੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੇ ਇਸ ਬਾਰੇ ਵਿਚ ਕੁਝ ਸਪੱਸ਼ਟ ਨਹੀਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਕਿੰਨੇ ਦਿਨਾਂ ਦਾ ਸਮਾਂ ਮੰਗਿਆ ਹੈ ਪਰ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਤਿੰਨ ਹਫਤੇ ਦਾ ਸਮਾਂ ਦੇਣ ਦੀ ਬੇਨਤੀ ਕੀਤੀ ਹੈ।

January 28, 2014 09:38 PM
ਭਾਰਤੀ ਵਿਗਿਆਨੀਆਂ ਨੇ ਪਲਾਸਟਿਕ ਦੇ ਕਚਰੇ ਤੋਂ ਬਣਾਇਆ ਤਰਲ ਈਂਧਨ

ਨਵੀਂ ਦਿੱਲੀ- ਭਾਰਤੀ ਵਿਗਿਆਨੀਆਂ ਨੇ ਇਕ ਪ੍ਰਕਿਰਿਆ ਵਿਕਸਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਰਾਹੀਂ ਕੁਝ ਖਾਸ ਪਲਾਸਟਿਕ ਦੇ ਕਚਰੇ ਨੂੰ ਘੱਟ ਤਾਪਮਾਨ 'ਤੇ ਤਰਲ ਈਂਧਨ ਵਿਚ ਬਦਲਿਆ ਜਾ ਸਕਦਾ ਹੈ।

January 28, 2014 09:37 PM
ਟੁੱਟ ਸਕਦੈ ਕਾਂਗਰਸ ਨੈਸ਼ਨਲ ਕਾਨਫਰੰਸ ਦਾ ਗਠਜੋੜ

ਨਵੀਂ ਦਿੱਲੀ- ਜੰਮੂ-ਕਸ਼ਮੀਰ ਵਿਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਸੱਤਾਧਾਰੀ ਗਠਜੋੜ ਇਨ੍ਹਾਂ ਸੰਕੇਤਾਂ ਦਰਮਿਆਨ ਟੁੱਟ ਸਕਦਾ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੋਹਾਂ ਪਾਰਟੀ ਦਰਮਿਆਨ ਮਤਭੇਦਾਂ ਕਾਰਣ ਤਿਆਗ ਪੱਤਰ ਦੇਣ 'ਤੇ ਵਿਚਾਰ ਕਰ ਰਹੇ ਹਨ।

January 28, 2014 09:33 PM
ਹਵਾਈ ਅੱਡੇ 'ਤੇ ਡੇਢ ਕਰੋੜ ਰੁਪਏ ਦੇ ਸੋਨਾ ਸਮੇਤ ਚਾਰ ਕਾਬੂ

ਨਵੀਂ ਦਿੱਲੀ - ਸੀਮਾ ਸ਼ੁਲਕ ਅਧਿਕਾਰੀਆਂ ਨੇ ਡੇਢ ਕਰੋੜ ਰੁਪਏ ਤੋਂ ਵੱਧ ਪੈਸਿਆਂ ਦੀ ਸੋਨੇ ਦੀ ਬਾਹਰ ਤੋਂ ਤਸਕਰੀ ਕਰਕੇ ਦੇਸ਼ ਵਿਚ ਲਿਜਾਉਣ ਦੀ ਕਥਿਤ ਕੋਸ਼ਿਸ਼ ਕਰ ਰਹੇ ਚਾਰ ਲੋਕਾਂ ਨੂੰ ਪਿਛਲੇ ਦਿਨਾਂ ਵਿਚ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਇਕ ਬੈਂਕਾਕ ਤੋਂ ਆਇਆ ਸੀ ਜਦੋਂ ਕਿ ਤਿੰਨ ਹੈਦਰਾਬਾਦ, ਮੁੰਬਈ ਅਤੇ ਅੰਮ੍ਰਿਤਸਰ ਤੋਂ ਆਏ ਸਨ।

January 28, 2014 09:32 PM
ਸਲਮਾਨ ਦੇ ਬਾਈਕਾਟ ਦੀ ਗੱਲ ਕਰਨਾ ਗ਼ਲਤ : ਇਮਾਮ ਸੰਗਠਨ

ਨਵੀਂ ਦਿੱਲੀ-ਸਰਬ ਭਾਰਤੀ ਇਮਾਮ ਸੰਗਠਨ ਨੇ ਨਰਿੰਦਰ ਮੋਦੀ ਦੇ ਬਾਰੇ ਵਿਚ ਬਿਆਨ ਨੂੰ ਲੈ ਕੇ ਕੁਝ ਮੁਸਲਿਮ ਧਰਮਗਰੂਆਂ ਵੱਲੋਂ ਅਭਿਨੇਤਾ ਸਲਮਾਨ ਖਾਨ ਦਾ ਬਾਕੀਕਾਟ ਕੀਤੇ ਜਾਣ ਦੇ ਐਲਾਨ ਨੂੰ ਗ਼ਲਤ ਕਰਾਰ ਦਿੰਦੇ ਹੋਏ ਕਿਹਾ ਕਿ ਸਲਮਾਨ ਦੀ ਟਿੱਪਣੀ ਨੂੰ ਇਕ ਭਾਰਤੀ ਨਾਗਰਿਕ ਦੇ ਵਿਚਾਰ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਉਲੇਮਾਵਾਂ ਨੂੰ ਅਜਿਹੇ ਮਾਮਲਿਆਂ ਵਿਚ ਦਖਲ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

January 28, 2014 09:32 PM
ਅਜ਼ਹਰੂਦੀਨ ਪੱਛਮੀ ਬੰਗਾਲ ਤੋਂ ਲੋਕ ਸਭਾ ਚੋਣਾਂ ਲੜਨਗੇ

ਨਵੀਂ ਦਿੱਲੀ— ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਤੇ ਮੌਜੂਦਾ ਲੋਕ ਸਭਾ ਮੈਂਬਰ ਮੁੰਹਮਦ ਅਜ਼ਹਰੂਦੀਨ ਪੱਛਮੀ ਬੰਗਾਲ 'ਚ ਕਿਸੇ ਸੀਟ ਤੋਂ 2014 ਦੀਆਂ ਲੋਕ ਸਭਾ ਚੋਣਾਂ ਲੜਨਗੇ। ਅਜ਼ਹਰੂਦੀਨ ਨੇ ਪਿਛਲੀਆਂ ਆਮ ਚੋਣਾਂ 'ਚ ਪੱਛਮੀ ਉੱਤਰ ਦੀ ਮੁਰਾਦਾਬਾਦ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਆਪਣੇ ਨਜ਼ਦੀਕੀ ਉਮੀਦਵਾਰ ਕੁੰਬਰ ਸਰਵੇਸ਼ ਕਮਾਰ ਸਿੰਘ ਨੂੰ 50 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।

January 28, 2014 09:31 PM
ਕੁਮਾਰੀ ਸੇਲਜਾ ਨੇ ਮੰਤਰੀ ਦਾ ਅਹੁਦਾ ਛੱਡਿਆ, ਪਾਰਟੀ ਲਈ ਕਰੇਗੀ ਕੰਮ

ਨਵੀਂ ਦਿੱਲੀ— ਕੁਮਾਰੀ ਸੇਲਜਾ ਨੇ ਕਾਂਗਰਸ ਪਾਰਟੀ 'ਚ ਕੰਮ ਕਰਨ ਲਈ ਕੇਂਦਰੀ ਮੰਤਰੀ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਨੇ ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਕੁਮਾਰੀ ਸੇਲਜਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਸਲੇਜਾ ਨੇ ਸੋਮਵਾਰ ਦੀ ਰਾਤ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

January 28, 2014 09:29 PM
ਬੰਗਲੋਰ ਹਵਾਈ ਅੱਡੇ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਵਧੀ

ਬੰਗਲੋਰ— ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇ. ਆਈ. ਏ. ਐਲ) ਨੂੰ ਧਮਾਕਾ ਕਰਕੇ ਉਡਾ ਦੇਣ ਦੀ ਧਮਕੀ ਵਾਲਾ ਇਕ ਗੁੰਮਨਾਮ ਈ-ਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਕੇ. ਆਈ. ਏ. ਐਲ. ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਸਾਨੂੰ ਸੋਮਵਾਰ ਨੂੰ ਬੰਬ ਦੀ ਧਮਕੀ ਮਿਲੀ ਸੀ।

January 28, 2014 09:28 PM
ਉਦਘਾਟਨ ਤਖ਼ਤੀ 'ਤੇ ਕੌਲ ਸਿੰਘ ਠਾਕੁਰ ਦਾ ਨਾਂ ਦੇਖ ਕੇ ਭੜਕੇ ਮੁੱਖ ਮੰਤਰੀ

ਦੇਹਰਾ- ਮੁਕੰਮਲ ਰਾਜ ਦਿਵਸ ਦੇ ਮੌਕੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਦੇਹਰਾ 'ਚ ਸੂਬਾ ਪੱਧਰੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਦੇਹਰਾ 'ਚ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਦੇ ਆਰਾਮ ਘਰ 'ਚ 70.14 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਵਾਧੂ ਰਿਹਾਇਸ਼ ਦੀ ਨੀਂਹ ਰੱਖੀ। ਉਸ ਤੋਂ ਬਾਅਦ ਮੁੱਖ ਮੰਤਰੀ ਸਿਵਲ ਹਸਪਤਾਲ ਦੇਹਰਾ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਕਰਨ ਪਹੁੰਚੇ। ਪਰ ਆਪਣੇ ਨਾਂ ਨਾਲ ਸਿਹਤ ਮੰਤਰੀ ਕੌਲ ਸਿੰਘ ਠਾਕੁਰ ਦਾ ਨਾਂ ਦੇਖ ਕੇ ਮੁੱਖ ਮੰਤਰੀ ਸਾਹਿਬ ਅੱਗ ਬਬੂਲਾ ਹੋ ਗਏ। ਜਿਸ ਦੀ ਗਾਜ਼ ਸਿੱਧੀ ਕਾਂਗੜਾ ਦੇ ਸੀ.ਐੱਮ.ਓ ਡੀ.ਐੱਮ ਗੁਰੰਗ 'ਤੇ ਡਿੱਗੀ।

January 27, 2014 09:21 PM
ਆਂਧਰਾ 'ਚ ਉਪ ਮੁੱਖ ਮੰਤਰੀ ਨੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ

ਹੈਦਰਾਬਾਦ- ਤੇਲੰਗਾਨਾ ਸੂਬਾ ਦੇ ਗਠਨ ਨੂੰ ਰੋਕਣ ਲਈ ਇਕ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਹੇ ਮੁੱਖ ਮੰਤਰੀ ਐਨ. ਕਿਰਨ ਰੈੱਡੀ ਨੇ ਤੁਰੰਤ ਅਸਤੀਫੇ ਦੀ ਮੰਗ ਆਂਧਰਾ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦਾਮੋਦਰ ਰਾਜਨਰਸਿਮਹਨ ਨੇ ਸੋਮਵਾਰ ਨੂੰ ਕੀਤੀ।

January 27, 2014 09:20 PM
ਮਲਬੇ 'ਚੋਂ ਬੱਚਿਆਂ ਨੂੰ ਮਿਲਿਆ ਹੈਂਡ ਗ੍ਰੇਨੇਡ

ਬਡਵਾਨੀ- ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲੇ ਦੇ ਰਾਜਪੁਰ ਡਵੀਜ਼ਨਲ ਦੇ ਪਲਸੂਦ ਕਸਬੇ 'ਚ ਕੁਝ ਬੱਚਿਆਂ ਨੂੰ ਮਲਬੇ ਦੇ ਢੇਰ 'ਚੋਂ ਇਕ ਹੈਂਡ ਗ੍ਰੇਨੇਡ ਮਿਲਣ 'ਤੇ ਪੁਲਸ ਨੇ ਬੰਬ ਰੋਕੂ ਦਸਤੇ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਪੁਰ ਦੇ ਨਗਰ ਪੁਲਸ ਇੰਸਪੈਕਟਰ ਆਰ. ਸੀ. ਗਹਿਲੋਤ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਇੱਥੋਂ ਦੇ ਪਲਸੂਦ ਦੇ ਬਾਹਰੀ ਹਿੱਸੇ 'ਚ ਚਾਰ ਬੱਚਿਆਂ ਨੂੰ ਮਲਬੇ ਦੇ ਢੇਰ ਵਿਚ ਇਕ ਹੈਂਡ ਗ੍ਰੇਨੇਡ ਮਿਲਿਆ ਸੀ ਅਤੇ ਬੱਚਿਆਂ ਨੇ ਗੇਂਦ ਸਮਝ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ।

January 27, 2014 09:19 PM
ਕੰਕੜਬਾਗ ਗੋਲੀਬਾਰੀ ਮਾਮਲੇ 'ਚ 32 ਲੋਕ ਗ੍ਰਿਫਤਾਰ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਕੰਕੜਬਾਗ ਥਾਣਾ ਦੇ ਚਿਰੈਯਾਟਾਂਡ ਪੁੱਲ ਨੇੜੇ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਮਾਮਲੇ ਵਿਚ ਪੁਲਸ ਨੇ 32 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੁਪਰਡੈਂਟ ਮਨੁਮਹਾਰਾਜ ਨੇ ਇੱਥੇ ਦੱਸਿਆ ਕਿ ਰਾਹ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋ ਪੱਖਾਂ ਦਰਮਿਆਨ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਜ਼ਖਮੀ ਵਿਅਕਤੀ ਸਮੇਤ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇਕ ਰਾਈਫਲ, 9 ਕਾਰਤੂਸ, 6 ਖਾਲੀ ਖੋਖੇ ਅਤੇ 5 ਗੱਡੀਆਂ ਸਮੇਤ ਨਕਦ ਰੁਪਏ ਬਰਾਮਦ ਕੀਤੇ ਹਨ। 

January 27, 2014 09:18 PM
12345678910...
Copyright © 2012 Calgary Indians All rights reserved. Terms & Conditions Privacy Policy