ਬੰਗਲੋਰ— ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇ. ਆਈ. ਏ. ਐਲ) ਨੂੰ ਧਮਾਕਾ ਕਰਕੇ ਉਡਾ ਦੇਣ ਦੀ ਧਮਕੀ ਵਾਲਾ ਇਕ ਗੁੰਮਨਾਮ ਈ-ਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਕੇ. ਆਈ. ਏ. ਐਲ. ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਸਾਨੂੰ ਸੋਮਵਾਰ ਨੂੰ ਬੰਬ ਦੀ ਧਮਕੀ ਮਿਲੀ ਸੀ।
ਇਸ ਸਿਲਸਿਲੇ 'ਚ ਬੰਗਲੋਰ ਪੁਲਸ 'ਚ ਐਫ. ਆਈ. ਐਲ. ਦਰਜ ਕਰਵਾਈ ਗਈ ਹੈ। ਸਾਰੀਆਂ ਏਅਰਲਾਈਨਾਂ ਅਤੇ ਉਸ ਦੇ ਸਹਿਯੋਗੀਆਂ ਨੂੰ ਸੂਚੇਤ ਕਰ ਦਿੱਤਾ ਗਿਆ ਹੈ। ਕੇ. ਆਈ. ਏ. ਆਰ. ਨੇ ਕਿਹਾ ਕਿ 26 ਜਨਵਰੀ ਤੋਂ ਹਵਾਈ ਅੱਡੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਮਹੀਨੇ ਨੇ ਅਖੀਰ ਤੱਕ ਅਜਿਹੀ ਸਥਿਤੀ ਰਹੇਗੀ।
ਚੈਕਿੰਗ ਅਤੇ ਗਸ਼ਤ ਵਧਾ ਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕੇ. ਆਈ. ਏ. ਐਲ. ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਜੋ ਸੁਰੱਖਿਆ ਬਿਲਕੁਲ ਚੌਕਸ ਕਰ ਦਿੱਤੀ ਗਈ ਸੀ ਉਹ 31 ਜਨਵਰੀ ਤੱਕ ਰਹੇਗੀ ਜਿਵੇਂ ਕਿ ਨਾਗਰਿਕ ਜਹਾਜ਼ ਸੁਰੱਖਿਆ ਬਿਊਰੋ ਨੇ ਹੁਕਮ ਦਿੱਤਾ ਹੈ। ਹਾਲਾਂਕਿ ਜਹਾਜ਼ ਸੰਚਾਲਣ ਆਮ ਰਹੇਗਾ।