ਪੰਜਾਬ

ਲੁਧਿਆਣਾ 'ਚ ਫੈਕਰਟੀ 'ਚ ਅੱਗ ਲੱਗਣ ਕਾਰਨ 1 ਦੀ ਮੌਤ, 3 ਜ਼ਖ਼ਮੀ

January 27, 2014 09:57 PM

ਲੁਧਿਆਣਾ— ਇੱਥੋਂ ਦੇ ਢੰਡਾਰੀ ਇਲਾਕੇ 'ਚ ਕਵਨ ਐਗਰੋ ਇੰਡਸਟਰੀ 'ਚ ਹੋਏ ਜ਼ੋਰਦਾਰ ਧਮਾਕੇ ਨਾਲ 3 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ 1 ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਦੇ ਮੌਕੇ ਵੀ ਇੰਡਸਟਰੀ ਚੱਲ ਰਹੀ ਸੀ।


ਇਸੀ ਦੌਰਾਨ ਹੋਏ ਧਮਾਕੇ ਨਾਲ 1 ਦੀ ਮੌਤ ਹੋ ਗਈ, ਜਦੋਂਕਿ 3 ਲੋਕ ਗੰਭੀਰ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨਿਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇੰਡਸਟਰੀ 'ਚ ਅੱਗ 'ਤੇ ਕਾਬੂ ਪਾਉਣ ਲਈ ਪੁਖ਼ਤਾ ਪ੍ਰਬੰਧ ਵੀ ਨਹੀਂ ਸਨ। ਫੈਕਟਰੀ ਦੇ ਅੰਦਰ ਤੇਲ ਨਾਲ ਭਰੇ ਡਰਮ ਵੀ ਰੱਖੇ ਹੋਏ ਸਨ। ਜ਼ੋਰਦਾਰ ਧਮਾਕਾ ਹੋਣ ਕਾਰਨ ਮਸ਼ੀਨਾਂ ਦੇ ਪੁਰਜ਼ੇ ਵੀ ਉੜ ਗਏ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy