ਪੰਜਾਬ

ਥਿੜਕਣ ਲੱਗਾ ਹੈ ਸੁਖਬੀਰ ਬਾਦਲ ਦਾ ਭਰੋਸਾ

January 27, 2014 09:54 PM

ਬਠਿੰਡਾ— ਲੋਕ ਸਭਾ ਚੋਣਾਂ ਦੇ ਨੇੜੇ ਪਹੁੰਚਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦਾ ਭਰੋਸਾ ਕੁਝ ਥਿੜਕਦਾ ਨਜ਼ਰ ਆ ਰਿਹਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦੇ ਅਕਸਰ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਹੁਣ ਘੱਟੋਂ-ਘੱਟ 11 ਸੀਟਾਂ ਦੀ ਜਿੱਤ 'ਤੇ ਉੱਤਰ ਆਏ ਹਨ।


ਸੋਮਵਾਰ ਨੂੰ ਬਠਿੰਡਾ ਵਿਖੇ ਪੱਤਰਕਾਰਾਂ ਨੇ ਜਦੋਂ ਸੁਖਬੀਰ ਤੋਂ ਚੋਣਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਘੱਟੋਂ-ਘੱਟ 11 ਸੀਟਾਂ ਤਾਂ ਜਿੱਤ ਹੀ ਜਾਏਗਾ। 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy