ਪੰਜਾਬ

ਪੰਜਾਬ 'ਚ ਸਵਾਈਨ ਫਲੂ ਦੀ ਦਸਤਕ

January 27, 2014 09:59 PM

ਬਠਿੰਡਾ - ਸਵਾਈਨ ਫਲੂ ਨੇ ਪੰਜਾਬ ਵਿਚ ਇਕ ਵਾਰ ਫਿਰ ਤੋਂ ਦਸਤਕ ਦੇ ਦਿਤੀ ਹੈ। ਸਿਹਤ ਵਿਭਾਗ ਵਲੋਂ ਹੁਣ ਤਕ ਸਵਾਈਨ ਫਲੂ ਦੇ 5 ਮਾਮਲਿਆਂ ਦੀ ਪੁਸ਼ਟੀ ਕਰ ਦਿਤੀ ਹੈ ਜਿਨ੍ਹਾਂ ਦੇ ਮਰੀਜ਼ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਇਸ ਸੰਬੰਧੀ ਸਿਹਤ ਵਿਭਾਗ ਵਲੋਂ ਉਚਿਤ ਪ੍ਰਬੰਧ ਸ਼ੁਰੂ ਕਰ ਦਿਤੇ ਗਏ ਹਨ।


ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਬਰਨਾਲਾ ਤੇ ਚੰਡੀਗੜ੍ਹ 'ਚ ਸਵਾਈਨ ਫਲੂ ਦੇ 5 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 2 ਬੱਚੇ ਤੇ 2 ਔਰਤਾਂ ਸ਼ਾਮਲ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy