ਦੁਨੀਆਂ
ਪਾਕਿਸਤਾਨ ਨੇ ਭਾਰਤ ਬਾਰੇ ਅਲਾਪੇ ਪੁਰਾਣੇ ਰਾਗ

ਵਾਸ਼ਿੰਗਟਨ— ਪਾਕਿਸਤਾਨ ਨੇ ਅਮਰੀਕਾ ਨਾਲ 3 ਸਾਲ ਤੋਂ ਬਾਅਦ ਰਣਨੀਤੀਕ ਸੰਵਾਦ ਬਹਾਲ ਕੀਤਾ ਹੈ। ਇਸ ਨਾਲ ਹੀ ਪਾਕਿਸਤਾਨ ਨੇ ਅਮਰੀਕਾ ਨੂੰ ਸ਼ਿਕਾਇਤ ਕੀਤੀ ਕਿ ਜਿਸ ਗੰਭੀਰਤਾ ਨਾਲ ਭਾਰਤ ਦੀਆਂ ਚਿੰਤਾਵਾਂ ਤੋਂ ਪਾਕਿਸਤਾਨ ਨੂੰ ਜਾਣੂ ਕਰਵਾਇਆ ਜਾਂਦਾ ਹੈ, ਉਸ ਗੰਭੀਰਤਾ ਨਾਲ ਪਾਕਿਸਤਾਨ ਦੀ ਜਾਇਜ਼ ਚਿੰਤਾਵਾਂ ਤੋਂ ਭਾਰਤ ਨੂੰ ਜਾਣੂ ਨਹੀਂ ਕਰਵਾਇਆ ਜਾਂਦਾ।

January 28, 2014 09:42 PM
ਮੁਰਸੀ 'ਤੇ ਜੇਲ ਤੋੜ ਕੇ ਕੈਦੀਆਂ ਨੂੰ ਭਜਾਉਣ ਦਾ ਦੋਸ਼



ਕਾਹਿਰਾ-ਮਿਸਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ 2011 'ਚ ਜਨਤਾ ਦੇ ਅੰਦੋਲਨ ਦੌਰਾਨ ਜੇਲ ਤੋੜਨ ਦੇ ਦੋਸ਼ 'ਚ ਮੰਗਲਵਾਰ ਨੂੰ ਕਾਹਿਰਾ ਪੁਲਸ ਅਕਾਦਮੀ 'ਚ ਪੇਸ਼ ਕੀਤਾ ਗਿਆ। ਸਰਕਾਰੀ ਟੀ. ਵੀ. ਨੇ ਇਹ ਖਬਰ ਦਿੰਦੇ ਹੋਏ ਅੱਜ ਦੱਸਿਆ ਕਿ ਮੁਰਸੀ ਦੇ ਖਿਲਾਫ ਅਗਵਾ, ਹੱਤਿਆ, ਕੈਦੀਆਂ ਦੀ ਭੱਜਣ 'ਚ ਮਦਦ ਕਰਨ ਤੋਂ ਇਲਾਵਾ ਤਿੰਨ ਹੋਰ ਮਾਮਲੇ ਵੀ ਹਨ।

January 28, 2014 09:41 PM
ਮਸ਼ਹੂਰ ਗਾਇਕ ਪੀਟ ਸੀਜਰ ਦਾ ਦੇਹਾਂਤ

ਨਿਊਯਾਰਕ— ਅਮਰੀਕਾ 'ਚ ਲੋਕ ਸੰਗੀਤ ਦੇ ਮਸ਼ਹੂਰ ਗਾਇਕ ਪੀਟ ਸੀਜਰ ਦਾ ਦੇਹਾਂਤ ਹੋ ਗਿਆ ਹੈ। ਉਹ 94 ਸਾਲਾਂ ਦੇ ਸਨ। ਖਬਰਾਂ ਅਨੁਸਾਰ ਸੀਜਰ ਦੇ ਪੋਤਰੇ ਕਿਟਾਮਾ ਕਾਹਿਲ ਨੇ ਦੱਸਿਆ ਕਿ 27 ਜਨਵਰੀ ਨੂੰ ਸੀਜਰ ਦਾ ਦੇਹਾਂਤ ਹੋ ਗਿਆ।

January 28, 2014 09:40 PM
ਅਗਲੇ ਦੌਰ ਦੀ ਪ੍ਰਮਾਣੂੰ ਗੱਲਬਾਤ ਦੀ ਥਾਂ ਤੈਅ ਨਹੀਂ : ਈਰਾਨ

ਤਹਿਰਾਨ— ਈਰਾਨ ਅਤੇ ਦੁਨੀਆ ਦੀਆਂ 6 ਸ਼ਕਤੀਆਂ ਦੇ ਵਿੱਚ ਅਗਲੇ ਦੌਰ ਦੀ ਪ੍ਰਮਾਣੂੰ ਗੱਲਬਾਤ ਲਈ ਅਜੇ ਤੱਕ ਜਗ੍ਹਾ ਤੈਅ ਨਹੀਂ ਹੋਈ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਈਰਾਨ ਵੱਲੋਂ ਗਠਿਤ ਸਮਝੌਤਾ ਦਲ ਦੇ ਮੈਂਬਰ ਅਤੇ ਵਿਧੀ ਅਤੇ ਕੌਮਾਂਤਰੀ ਮਾਮਲਿਆਂ ਲਈ ਉਪ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਕਚੀ ਨੇ ਕਿਹਾ ਕਿ ਦੋਵੇਂ ਧਿਰ ਸਮਾਂ ਅਤੇ ਸਥਾਨ ਤੈਅ ਕਰਨ ਲਈ ਚਰਚਾ 'ਚ ਜੁਟੇ ਹੋਏ ਹਨ।

January 28, 2014 09:39 PM
ਅਮਰੀਕਾ ਨੇ ਅਫਗਾਨਿਸਤਾਨ ਦੇ ਕਦਮ ਦੀ ਨਿੰਦਾ ਕੀਤੀ

ਵਾਸ਼ਿੰਗਟਨ— ਅਫਗਾਨਿਸਤਾਨ 'ਚ ਕੈਦੀਆਂ ਨੂੰ ਰਿਹਾਅ ਕਰਨ ਦੇ ਸਰਕਾਰ ਦੇ ਕਦਮ ਦੀ ਪੇਂਟਾਗਨ ਨੇ ਸੋਮਵਾਰ ਨੂੰ ਨਿੰਦਾ ਕੀਤੀ। ਅਫਗਾਨਿਸਤਾਨ ਨੇ 88 'ਚੋਂ 37 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ ਅਮਰੀਕਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸ ਰਿਹਾ ਹੈ। ਇਸ ਵਿਸ਼ੇਸ਼ ਸਰਕਾਰੀ ਕਮੇਟੀ, ਅਫਗਾਨਿਸਤਾਨ ਰਿਵਿਊ ਬੋਰਡ (ਏ. ਆਰ. ਬੀ.) ਨੇ ਸੋਮਵਾਰ ਨੂੰ 37 ਕੈਦੀਆਂ ਨੂੰ ਬਗਰਾਮ ਹਵਾਈ ਅੱਡੇ 'ਤੇ ਰਿਹਾਅ ਕਰਨ ਦਾ ਫੈਸਲਾ ਸੁਣਾਇਆ।

January 28, 2014 09:39 PM
ਲੇਬਨਾਨ 'ਚ ਸੀਰੀਆ ਸ਼ਰਣਾਰਥੀਆਂ ਦੀ ਗਿਣਤੀ ਅੱਠ ਲੱਖ ਤੋਂ ਟੱਪੀ

ਬੇਰੂਤ-ਸੀਰੀਆ 'ਚ ਚੱਲ ਰਹੇ ਸੰਘਰਸ਼ ਦੀ ਪਿੱਠ-ਭੂਮੀ 'ਚ ਦੇਸ਼ ਨੂੰ ਛੱਡ ਕੇ ਲੇਬਨਾਨ 'ਚ ਆਸਰਾ ਲੈਣ ਵਾਲੇ ਸੀਰੀਆਈ ਨਾਗਰਿਕਾਂ ਦੀ ਗਿਣਤੀ 8 ਲੱਖ 90 ਹਜ਼ਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਪ੍ਰੀਸ਼ਦ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਹਫ਼ਤੇ ਕਰੀਬ 12 ਹਜ਼ਾਰ 99 ਸ਼ਰਣਾਰਥੀਆਂ ਨੇ ਲੇਬਨਾਨ 'ਚ ਸ਼ਰਨ ਲਈ ਹੈ।

January 27, 2014 09:29 PM
ਥਾਈਲੈਂਡ 'ਚ ਜਾਰੀ ਸਿਆਸੀ ਅਸਥਿਰਤਾ 'ਤੇ ਅਮਰੀਕਾ ਨੇ ਜ਼ਾਹਰ ਕੀਤੀ ਚਿੰਤਾ

ਵਾਸ਼ਿੰਗਟਨ— ਅਮਰੀਕਾ ਨੇ ਥਾਈਲੈਂਡ 'ਚ ਚੱਲ ਰਹੀ ਸਿਆਸੀ ਅਸਥਿਰਤਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਾਰੇ ਧਿਰਾਂ ਨੂੰ ਹਿੰਸਾ ਖਤਮ ਕਰਕੇ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ 'ਚ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਕਾਫੀ ਚਿੰਤਾਜਨਕ ਵਿਸ਼ਾ ਹੈ।

January 27, 2014 09:28 PM
ਸੀਰੀਆ ਸੰਬੰਧੀ ਗੱਲਬਾਤ 'ਚ ਸੱਤਾ ਨੂੰ ਬਦਲਣ 'ਤੇ ਵਿਚਾਰ ਸੰਭਵ

ਜੇਨੇਵਾ-ਸੰਯੁਕਤ ਰਾਸ਼ਟਰ ਦੀ ਵਿਚੋਲਗੀ 'ਚ ਇਥੇ ਚੱਲ ਰਹੀ ਸੀਰੀਆ ਸੰਬੰਧੀ ਗੱਲਬਾਤ 'ਚ ਜੰਗ ਪ੍ਰਭਾਵਿਤ ਖੇਤਰ 'ਚ ਫਸੀਆਂ ਔਰਤਾਂ ਅਤੇ ਬੱਚਿਆਂ ਨੂੰ ਕੱਢਣ ਲਈ ਰਸਤਾ ਦੇਣ 'ਤੇ ਸਹਿਮਤੀ ਦੇ ਬਾਅਦ ਹੁਣ ਦੂਜੇ ਪੱਖਾਂ ਦਰਮਿਆਨ ਸੱਤਾ 'ਚ ਬਦਲਾਅ 'ਤੇ ਵਿਚਾਰ ਦੀ ਸੰਭਾਵਨਾ ਹੈ ਪਰ ਅਸਦ ਸਰਕਾਰ ਅਤੇ ਪੱਛਮੀ ਸਮਰਥਕ ਰਾਸ਼ਟਰੀ ਵਿਰੋਧੀ ਗਠਜੋੜ ਦੇ ਪ੍ਰਤੀਨਿਧੀ ਮੰਡਲਾਂ ਦਰਮਿਆਨ ਇਸ ਪ੍ਰਸ਼ਨ 'ਤੇ ਡੂੰਘਾ ਮਤਭੇਦ ਹਨ।

January 27, 2014 09:27 PM
ਸ਼੍ਰੀਲੰਕਾ 'ਚ ਆਸਟ੍ਰੇਲੀਆਈ ਵਿਦਿਆਰਥਣ ਨਾਲ ਟੂਰਿਸਟ ਗਾਈਡ ਨੇ ਕੀਤਾ ਬਲਾਤਕਾਰ

ਕੋਲੰਬੋ-ਸ਼੍ਰੀਲੰਕਾ ਦੇ ਅੰਬਾਲਾਗੋਂਡਾ ਸ਼ਹਿਰ 'ਚ ਇਕ ਆਸਟ੍ਰੇਲੀਆਈ ਵਿਦਿਆਰਥਣ ਨਾਲ ਟੂਰਿਸਟ ਗਾਈਡ ਵਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਅਨੁਸਾਰ ਪੜ੍ਹਾਈ ਲਈ ਸ਼੍ਰੀਲੰਕਾ ਪਹੁੰਚੀ ਵਿਦਿਆਰਥਣ ਨੇ ਪੁਲਸ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਮੁੰਦਰ ਤਟ ਦੇ ਕੋਲ ਸੁੰਨ੍ਹਸਾਨ ਇਲਾਕੇ 'ਚ ਟੂਰਿਸਟ ਗਾਈਡ ਨੇ ਉਸਦੇ ਨਾਲ ਬਲਾਤਕਾਰ ਕੀਤਾ।

January 27, 2014 09:27 PM
ਚਾਰ ਹੋਰ ਵਰਕਰਾਂ 'ਤੇ ਚੱਲੇਗਾ ਮੁਕੱਦਮਾ

ਬੀਜਿੰਗ-ਚੀਨ 'ਚ ਚਾਰ ਅਜਿਹੇ ਵਰਕਰਾਂ ਖਿਲਾਫ ਸੋਮਵਾਰ ਨੂੰ ਮੁਕੱਦਮਾ ਹੋਇਆ ਜੋ ਅਧਿਕਾਰੀਆਂ ਤੋਂ ਆਪਣੀ ਜਾਇਦਾਦ ਐਲਾਨ ਕਰਨ ਦੀ ਮੰਗ ਕਰ ਰਹੇ ਸਨ। ਇਨ੍ਹਾਂ 'ਤੇ ਉੱਪਰ ਵਿਵਸਥਾ 'ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨਿਊ ਸਿਟੀਜਨਜ਼ ਅੰਦੋਲਨ ਨੂੰ ਪੱਛਮੀ ਦੇਸ਼ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਸਖਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

January 27, 2014 09:26 PM
ਮਨੁੱਖੀ ਵਿਕਾਸ ਰਿਪੋਰਟ ਜਾਰੀ ਕਰਨ ਵਾਲਾ ਪਹਿਲਾ ਸੂਬਾ ਬਣੇਗਾ ਨਾਗਾਲੈਂਡ

ਕੋਹੀਮਾ- ਨਾਗਾਲੈਂਡ ਜਲਦੀ ਹੀ ਦੇਸ਼ ਦਾ ਪਹਿਲਾ ਜ਼ਿਲਾ ਮਨੁੱਖੀ ਵਿਕਾਸ ਰਿਪੋਰਟ (ਡੀ. ਐਚ. ਡੀ. ਆਰ.) ਪ੍ਰਕਾਸ਼ਤ ਕਰਨ ਵਾਲਾ ਸੂਬਾ ਬਣ ਜਾਵੇਗਾ।

January 27, 2014 09:25 PM
ਥਾਈਲੈਂਡ 'ਚ ਚੋਣ ਕਮਿਸ਼ਨ ਵਲੋਂ ਚੋਣਾਂ ਟਾਲਣ ਦੀ ਅਪੀਲ

ਬੈਂਕਾਕ-ਥਾਈਲੈਂਡ ਦੇ ਚੋਣ ਕਮਿਸ਼ਨ ਨੇ 2 ਫਰਵਰੀ ਨੂੰ ਇੱਥੇ ਹੋਣ ਵਾਲੀਆਂ ਚੋਣਾਂ ਨੂੰ ਟਾਲਣ ਅਤੇ ਇਕ ਮਹੀਨੇ ਬਾਅਦ ਕਰਾਉਣ ਦੀ ਸਲਾਹ ਦਿੱਤੀ ਹੈ। ਕਮਿਸ਼ਨ ਨੂੰ ਸ਼ੱਕ ਹੈ ਕਿ ਇਸ ਹਫਤੇ ਹਿੰਸਾ ਹੋਰ ਵਧ ਸਕਦੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਦੇ ਅਧਿਕਾਰੀ ਮੰਗਲਵਾਰ ਨੂੰ ਇਸ ਸੰਬੰਧੀ ਮੁਲਾਕਾਤ ਕਰਨਗੇ ਅਤੇ ਚੋਣਾਂ ਟਾਲਣ ਸੰਬੰਧੀ ਗੱਲਬਾਤ ਕਰਨਗੇ।

January 27, 2014 09:24 PM
12345678910...
Copyright © 2012 Calgary Indians All rights reserved. Terms & Conditions Privacy Policy