ਪੰਜਾਬ

ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ

January 27, 2014 09:54 PM

ਸੰਗਰੂਰ— ਪੰਜਾਬ ਦੇ ਸੰਗਰੂਰ ਜ਼ਿਲੇ 'ਚ ਐਤਵਾਰ ਨੂੰ ਨਾਜਾਇਜ਼ ਸੰਬੰਧਾਂ ਦੇ ਚਲਦੇ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਂਗੋਵਾਲ ਦੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ 5 ਮਹੀਨੇ ਪਹਿਲਾਂ ਬਿਰਧਨੋ ਦੇ ਹਰਪ੍ਰੀਤ ਸਿੰਘ ਨਾਲ ਹੋਇਆ ਸੀ। ਇਸੇ ਦੌਰਾਨ ਕੰਮ ਦੇ ਸਿਲਸਿਲੇ 'ਚ ਉਸ ਦਾ ਪਤੀ ਵਿਦੇਸ਼ ਚਲਾ ਗਿਆ।

 

ਇਸ ਦੌਰਾਨ ਮਨਪ੍ਰੀਤ ਦੇ ਸੰਬੰਧ ਸਹੁਰੇ ਘਰ ਦੇ ਕਿਸੇ ਕੁਲਦੀਪ ਸਿੰਘ ਨਾਲ ਬਣ ਗਏ। ਕੁਲਦੀਪ ਲੋਂਗੋਵਾਲ ਇੰਸਚੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ 'ਚ ਕੰਮ ਕਰਦਾ ਸੀ। ਦੋਵਾਂ ਨੇ ਐਤਵਾਰ ਨੂੰ ਜ਼ਹਿਰ ਖਾ ਲਿਆ ਅਤੇ ਲੜਕੀ ਦੀ ਮੌਤ ਮੌਕੇ 'ਤੇ ਹੀ ਹੋ ਗਈ ਜਦੋਂਕਿ ਲੜਕੇ ਨੇ ਸੋਮਵਾਰ ਦੀ ਸਵੇਰ ਨੂੰ ਪਟਿਆਲਾ ਦੇ ਇਕ ਹਸਪਤਾਲ 'ਚ ਦਮ ਤੋੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy