ਐਨ. ਆਰ. ਆਈ.
ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਭਾਸ਼ਣ ਮੁਕਾਬਲੇ 23 ਫਰਵਰੀ ਨੂੰ

ਟੋਰਾਂਟੋ -ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ 'ਚ ਪੰਜਾਬ ਚੈਰਿਟੀ ਫਾਊਂਡੇਸ਼ਨ ਅਤੇ ਉਸ ਦੀਆਂ ਸਹਿਯੋਗੀ ਸੰਸਥਾਂਵਾ ਵੱਲੋਂ 23 ਫਰਵਰੀ ਨੂੰ ਲਿੰਕਨ ਅਲੈਗਜੈਂਡਰ ਸਕੂਲ, ਮਾਲਟਨ ਟੋਰਾਂਟੋ 'ਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨਾਂ ਮੁਕਾਬਲਿਆਂ ਦੌਰਾਨ ਹਰ ਗਰੁੱਪ 'ਚ ਵੱਧ ਤੋਂ ਵੱਧ 15 ਪ੍ਰਤੀਯੋਗੀ ਹੀ ਹਿੱਸਾ ਲੈ ਸਕਦੇ ਹਨ।

January 27, 2014 10:20 PM
ਉਨਟੈਰੀਓ ਸੂਬੇ 'ਚ ਬਰਫ ਕਾਰਨ ਵਾਪਰੇ 1600 ਹਾਦਸੇ

ਟੋਰਾਂਟੋ -ਉਨਟੈਰੀਓ ਪ੍ਰੋਵਿੰਸ਼ੀਅਲ ਪੁਲਸ ਦੀ ਰਿਪੋਰਟ ਮੁਤਾਬਕ ਉਨਟੈਰੀਓ ਸੂਬੇ 'ਚ ਸ਼ੁੱਕਰਵਾਰ ਤੋਂ ਐਤਵਾਰ ਤੱਕ 1600 ਹਾਦਸੇ ਵਾਪਰੇ ਹਨ। ਇਨ੍ਹਾਂ 'ਚ ਸੜਕਾਂ 'ਤੇ ਲੋਕਾਂ ਦੀ ਸਹਾਇਤਾ ਲਈ ਗਈਆਂ ਪੁਲਸ ਕਾਰਾਂ ਵੀ ਸ਼ਾਮਲ ਹਨ, ਜਿਨਾਂ ਵਿੱਚ ਪੁਲਸ ਅਫ਼ਸਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

January 27, 2014 10:20 PM
ਭਾਰਤੀ ਮੂਲ ਦੀ ਔਰਤ ਨੂੰ ਮਾਰਿਆ ਚਾਕੂ

ਟੋਰੰਟੋ- ਕੈਨੇਡਾ 'ਚ ਭਾਰਤੀ ਮੂਲ ਦੀ ਔਰਤ ਨੂੰ ਉਸ ਸਮੇਂ ਚਾਕੂ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਕਾਰ 'ਤੇ ਪਈ ਬਰਫ ਨੂੰ ਸਾਫ ਕਰ ਰਹੀ ਸੀ।ਪੁਲਸ ਅਨੁਸਾਰ ਇਕ ਵਿਅਕਤੀ ਨੇ ਪਰਮਜੀਤ ਕੌਰ (30) ਨੂੰ ਚਾਕੂ ਮਾਰਿਆ, ਹਾਲਾਂਕਿ ਕੌਰ ਆਪਣੀ ਧੀ ਕੋਮਲਪ੍ਰੀਤ ਨੂੰ ਬਚਾਉਣ 'ਚ ਕਾਮਯਾਬ ਰਹੀ।

January 27, 2014 10:15 PM
ਬਲੈਕਬੈਰੀ ਵੇਚੇਗੀ ਆਪਣੀ ਕਮਰਸ਼ੀਅਲ ਰੀਅਲ ਅਸਟੇਟ ਸੰਪਤੀ ਨੂੰ

ਵਾਟਰਲੂ : ਬਲੈਕਬੈਰੀ ਵੱਲੋਂ ਕੈਨੇਡਾ ਵਿਚਲੀ ਆਪਣੀ ਕਮਰਸ਼ੀਅਲ ਰੀਅਲ ਅਸਟੇਟ ਸੰਪਤੀ ਵਿੱਚੋਂ ਬਹੁਤੀ ਨੂੰ ਵੇਚਿਆ ਜਾ ਰਿਹਾ ਹੈ।ਪਰ ਸੰਘਰਸ਼ ਕਰ ਰਹੀ ਇਸ ਸਮਾਰਟਫੋਨ ਨਿਰਮਾਤਾ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਇਸ ਵਿੱਕਰੀ ਤੋਂ ਕਿੰਨੀ ਕਮਾਈ ਹੋਣ ਦੀ ਆਸ ਹੈ।

January 27, 2014 10:14 PM
ਬੀ. ਸੀ. ਦੇ 5 ਵਿਚੋਂ 4 ਨੌਜਵਾਨ ਤੰਬਾਕੂ ਪਦਾਰਥਾਂ ਤੇ ਪਾਬੰਦੀ ਦੇ ਪੱਖ ਵਿਚ : ਸਰਵੇ

ਵੈਨਕੂਵਰ - ਕਨੇਡੀਅਨ ਕੈਂਸਰ ਸੁਸਾਇਟੀ ਬੀ. ਸੀ. ਅਤੇ ਯੂਕੋਨ ਦੁਆਰਾ ਬ੍ਰਿਟਿਸ਼ ਕੋਲੰਬੀਆ ਵਿਚ ਤੰਬਾਕੂ ਪ੍ਰਾਡਕਟਾਂ ਤੇ ਪਾਬੰਦੀ ਦੀ ਕੀਤੀ ਜਾ ਰਹੀ ਮੰਗ ਵਿਚਕਾਰ ਆਈ ਪਬਲਿਕ ਓਪੀਨੀਅਨ ਉਤਸ਼ਾਹ ਵਧਾਉਣ ਵਾਲੀ ਹੈ। ਹਾਲ ਹੀ ਵਿਚ ਐਂਗਸ ਰੀਡ ਨਾਂ ਦੀ ਸੰਸਥਾ ਦੇ ਇਕ ਸਰਵੇਖਣ ਮੁਤਾਬਕ 15 ਤੋਂ 18 ਸਾਲਾਂ ਦੇ ਨੌਜਵਾਨਾਂ ਵਿਚਕਾਰੋਂ 85 ਫੀਸਦੀ ਨੌਜਵਾਨ ਤੰਬਾਕੂ ਪ੍ਰਾਡਕਟਾਂ ਤੇ ਪਾਬੰਦੀ ਦੇ ਪੱਖ ਵਿਚ ਹਨ।

January 27, 2014 10:14 PM
ਗੋਰੇ ਪੁਲਿਸ ਮੁਖੀ ਵੱਲੋਂ ਕੈਨੇਡੀਅਨ ਸਿੱਖ ਬੱਚਿਆਂ ਨਾਲ ਗੁਰਦੁਆਰੇ 'ਚ ਵਿਚਾਰ-ਵਟਾਂਦਰਾ

ਵੈਨਕੂਵਰ, -ਕੈਨੇਡਾ ਦੇ ਜੰਮਪਲ ਸਿੱਖ ਬੱਚਿਆਂ ਨੂੰ ਗੁਰਮਤਿ ਸੈਂਟਰ ਐਬਟਸਫੋਰਡ ਦੇ ਵਿਸ਼ੇਸ਼ ਦੀਵਾਨ 'ਚ ਸੰਬੋਧਨ ਕਰਨ ਲਈ ਸ਼ਹਿਰ ਦੇ ਪੁਲਿਸ ਮੁਖੀ ਬੌਬ ਰਿੱਚ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਪੁੱਜੇ | ਉਨ੍ਹਾਂ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਜਿੱਥੇ ਸਿੱਖੀ ਕਦਰਾਂ-ਕੀਮਤਾਂ ਦੀ ਭਰਪੂਰ ਸ਼ਲਾਘਾ ਕੀਤੀ, ਉਥੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਪੁਲਿਸ 'ਚ ਭਰਤੀ ਹੋਣ ਦਾ ਸੱਦਾ ਦਿੱਤਾ |

January 26, 2014 10:32 PM
ਕੈਨੇਡਾ 'ਚ ਠੰਢ ਦਾ ਜ਼ੋਰ ਜਾਰੀ

ਟੋਰਾਂਟੋ, -ਕੈਨੇਡਾ ਦੇ ਮੱਧ ਪੂਰਬੀ ਇਲਾਕਿਆਂ 'ਚ ਬੀਤੇ ਲਗਭਗ ਦੋ ਹਫਤਿਆਂ ਤੋਂ ਸਖਤ ਠੰਢ ਦਾ ਕਹਿਰ ਜਾਰੀ ਹੈ | ਤਾਪਮਾਨ ਜਮਾਓ ਦਰਜੇ ਤੋਂ 25/30 ਡਿਗਰੀ ਸੈਂਟੀਗਰੇਡ ਤੱਕ ਡਿਗਿਆ ਹੈ | ਹੱਡ-ਚੀਰਵੀਂ ਸੀਤ ਲਹਿਰ ਨਾਲ ਕਿਤੇ ਜ਼ਿਆਦਾ ਠੰਢ ਮਹਿਸੂਸ ਹੁੰਦੀ ਹੈ |

January 26, 2014 10:32 PM
ਕੈਨੇਡਾ ਦੇ ਬਿਰਧ ਆਸ਼ਰਮ 'ਚ 32 ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ

ਓਟਾਵਾ- ਕੈਨੇਡਾ ਦੇ ਇਕ ਬਿਰਧ ਆਸ਼ਰਮ 'ਚ ਅੱਗ ਲੱਗਣ ਨਾਲ 32 ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਵਾਪਰੇ ਹਾਦਸੇ 'ਚ ਹੁਣ ਤੱਕ 8 ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ ਪਰ ਹਾਲੇ ਵੀ 24 ਲੋਕ ਲਾਪਤਾ ਹਨ। ਪੁਲਸ ਨੇ ਉਨ੍ਹਾਂ ਦੇ ਵੀ ਇਸ ਹਾਦਸੇ 'ਚ ਮਾਰੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਹੈ।

January 26, 2014 10:31 PM
ਕੈਨੇਡਾ ਦੇ ਸੂਰਾਂ ਵਿਚ ਭਿਆਨਕ ਬਿਮਾਰੀ ਹੋਣ ਦੀ ਪੁਸ਼ਟੀ

ਕੈਲਗਰੀ - ਕੈਨੇਡਾ ਦੇ ਸੂਰਾਂ ਵਿਚ ਭਿਆਨਕ ਬਿਮਾਰੀ ਹੋਣ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ ਪਰੰਤੂ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤੋਂ ਮਨੁੱਖੀ ਸਿਹਤ ਨੂੰ ਕੋਈ ਖਤਰਾ ਨਹੀਂ ਹੈ | ਓਾਟਾਰੀਓ ਦੇ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਬਿਮਾਰੀ ਦਾ ਇਹ ਮਾਮਲਾ ਮਿਡਲਸੈਕਸ ਕਾਉਂਟੀ ਦੇ ਇਕ ਫਾਰਮ ਵਿਚ ਸਾਹਮਣੇ ਆਇਆ ਹੈ |

January 25, 2014 09:28 PM
ਚੋਣ ਮੈਨੀਫੈਸਟੋ ਦੀ ਤਿਆਰੀ 'ਚ ਪ੍ਰਵਾਸੀ ਪੰਜਾਬੀ ਯੋਗਦਾਨ ਪਾਉਣ-ਢੀਂਡਸਾ, ਡਾ: ਚੀਮਾ

ਟੋਰਾਂਟੋ - ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਅਤੇ ਸਕੱਤਰ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਇਸ ਪੱਤਰਕਾਰ ਨਾਲ ਟੈਲੀਫੋਨ ਰਾਹੀਂ ਗੱਲਬਾਤ ਕਰਦਿਆਂ ਆਖਿਆ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਿੱਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਦੀ ਲੋੜ ਹੈ | ਸ: ਢੀਂਡਸਾ ਨੇ ਕਿਹਾ ਕਿ ਵਿਦੇਸ਼ ਵਿਚ ਵਸਦੇ ਜਿਸ ਵਿਅਕਤੀ ਕੋਲ ਕੋਈ ਅਜਿਹਾ ਮੁੱਦਾ ਹੋਵੇ ਜੋ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੋਵੇ ਤਾਂ ਉਸ ਬਾਰੇ ਤੁਰੰਤ ਪਾਰਟੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ |

January 25, 2014 09:27 PM
ਕੈਨੇਡਾ 'ਚ ਲੜਕੀ ਨਾਲ ਛੇੜ-ਛਾੜ ਦਾ ਮਾਮਲਾ-ਸਾਬਕਾ ਰਾਗੀ ਅਜੈ ਸਿੰਘ ਨੂੰ ਜੇਲ੍ਹ ਦੀ ਹਵਾ ਖਾਣ ਪਿੱਛੋਂ ਭਾਰਤ ਵਾਪਸ ਭੇਜਿਆ

ਵੈਨਕੂਵਰ - ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ 8 ਫਰਵਰੀ, 2013 ਨੂੰ ਇਕ ਨਾਬਾਲਿਗ ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ 'ਚ ਜੇਲ੍ਹ ਦੀ ਸਜ਼ਾ ਕੱਟਣ ਮਗਰੋਂ 38 ਸਾਲਾ ਅਜੈ ਸਿੰਘ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ | ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਪੁੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮ ਨੂੰ 17 ਅਕਤੂਬਰ, 2013 ਨੂੰ ਐਬਟਸਫੋਰਡ ਪ੍ਰੋਵਿੰਸ਼ਿਅਲ ਅਦਾਲਤ ਵੱਲੋਂ ਤਿੰਨ ਮਹੀਨੇ ਤੱਕ ਜੇਲ੍ਹ 'ਚ ਰਹਿਣ ਮਗਰੋਂ ਸਜ਼ਾ ਖਤਮ ਹੋਣ 'ਤੇ ਤੁਰੰਤ ਕੈਨੇਡਾ 'ਚੋਂ ਕੱਢੇ ਜਾਣ ਦਾ ਹੁਕਮ ਦਿੱਤਾ ਗਿਆ ਸੀ | ਅਜੈ ਸਿੰਘ ਫਰੇਜ਼ਰ ਵੈਲੀ ਸਿੱਖ ਸੁਸਾਇਟੀ ਦੀ ਸਪੌਾਸਰਸ਼ਿਪ 'ਤੇ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆਇਆ ਸੀ, ਜਿਥੇ ਉਸ ਵੱਲੋਂ ਇਕ ਸ਼ਰਧਾਲੂ ਪਰਿਵਾਰ ਦੇ ਘਰ 'ਚ ਹੀ 13 ਸਾਲਾ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਗਈ | 

January 25, 2014 09:26 PM
ਪੰਜਾਬ ਤੋਂ ਆਉਣ ਵਾਲੇ ਨਵੇਂ ਪ੍ਰਵਾਸੀ ਕੈਨੇਡਾ ਦੇ ਛੋਟੇ ਸ਼ਹਿਰਾਂ 'ਚ ਰਹਿਣ ਨੂੰ ਤਰਜੀਹ ਦੇਣ–-ਵਿਰਕ

ਸਰੀ - 'ਬੀ. ਸੀ. ਸਰਕਾਰ ਸੂਬੇ ਦਾ ਪੱਧਰ ਉੱਚਾ ਚੁੱਕਣ ਅਤੇ ਪੜ੍ਹਾਈ ਦੇ ਖਰਚੇ ਨੂੰ ਘਟਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ | ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਪੜ੍ਹਾਈਆਂ ਜਾਂਦੀਆਂ ਪਾਠ-ਪੁਸਤਕਾਂ, ਜਿਨ੍ਹਾਂ ਨੂੰ ਖ੍ਰੀਦਣ ਲਈ ਸੈਂਕੜੇ ਡਾਲਰ ਖਰਚਣੇ ਪੈਂਦੇ ਹਨ, ਮੁਫਤ ਆਨਲਾਈਨ ਉਪਲੱਬਧ ਕਰਵਾ ਦਿੱਤੀਆਂ ਜਾਣ ਤਾਂ ਕਿ ਵਿਦਿਆਰਥੀ ਆਪਣੇ ਕੰਪਿਊਟਰ, ਆਈਪੈਡ ਅਤੇ ਫੋਨ 'ਤੇ ਮੁਫਤ 'ਚ ਇਨ੍ਹਾਂ ਨੂੰ ਪੜ੍ਹਕੇ ਪੈਸੇ ਬਚਾਅ ਸਕਣ |' 

January 25, 2014 09:25 PM
12345678910...
Copyright © 2012 Calgary Indians All rights reserved. Terms & Conditions Privacy Policy