ਨਵੀਂ ਦਿੱਲੀ-ਸਰਬ ਭਾਰਤੀ ਇਮਾਮ ਸੰਗਠਨ ਨੇ ਨਰਿੰਦਰ ਮੋਦੀ ਦੇ ਬਾਰੇ ਵਿਚ ਬਿਆਨ ਨੂੰ ਲੈ ਕੇ ਕੁਝ ਮੁਸਲਿਮ ਧਰਮਗਰੂਆਂ ਵੱਲੋਂ ਅਭਿਨੇਤਾ ਸਲਮਾਨ ਖਾਨ ਦਾ ਬਾਕੀਕਾਟ ਕੀਤੇ ਜਾਣ ਦੇ ਐਲਾਨ ਨੂੰ ਗ਼ਲਤ ਕਰਾਰ ਦਿੰਦੇ ਹੋਏ ਕਿਹਾ ਕਿ ਸਲਮਾਨ ਦੀ ਟਿੱਪਣੀ ਨੂੰ ਇਕ ਭਾਰਤੀ ਨਾਗਰਿਕ ਦੇ ਵਿਚਾਰ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਉਲੇਮਾਵਾਂ ਨੂੰ ਅਜਿਹੇ ਮਾਮਲਿਆਂ ਵਿਚ ਦਖਲ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਮਾਮ ਸੰਗਠਨ ਦੇ ਪ੍ਰਧਾਨ ਮੌਲਾਨਾ ਉਮੈਰ ਅਹਿਮਦ ਇਲੀਆਸੀ ਨੇ ਮੰਗਲਵਾਰਨ ਨੂੰ ਕਿਹਾ ਕਿ ਸਲਮਾਨ ਨੇ ਨਰਿੰਦਰ ਮੋਦੀ ਦੇ ਬਾਰੇ 'ਚ ਜੋ ਬਿਆਨ ਦਿੱਤਾ ਹੈ ਉਸ ਨੂੰ ਇਕ ਭਾਰਤੀ ਨਾਗਰਿਕ ਦੇ ਵਿਚਾਰ ਦੇ ਤੌਰ 'ਤੇ ਦੇਖਣਾ ਚਾਹੀਦਾ ਹੈ। ਇਸ ਨੂੰ ਲੈ ਕੇ ਉਨ੍ਹਾਂ ਦਾ ਬਾਕੀਕਾਟ ਕਰਨ ਦਾ ਐਲਾਨ ਕਰਨਾ ਠੀਕ ਨਹੀਂ ਹੈ।
ਉਲੇਮਾਵਾਂ ਨੂੰ ਅਜਿਹੇ ਮਾਮਲਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੇਸ਼ ਦੇ ਕੁਝ ਮੁਸਲਿਮ ਧਰਮਗਰੂਆਂ ਨੇ ਮੋਦੀ ਨੂੰ ਲੈ ਕੇ ਸਲਮਾਨ ਵੱਲੋਂ ਦਿੱਤੇ ਬਿਆਨ 'ਤੇ ਉਸ ਦਾ ਸਾਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਸਲਮਾਨ ਨੇ ਬੀਤੀ 14 ਜਨਵਰੀ ਨੂੰ ਅਹਿਮਦਾਬਾਦ ਵਿਚ ਮੋਦੀ ਨੂੰ 'ਗ੍ਰੇਟ ਮੈਨ' ਕਿਹਾ ਸੀ। ਇਸ ਤੋਂ ਬਾਅਦ ਇਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਸੀ ਕਿ 2002 ਦੇ ਦੇ ਦੰਗਿਆਂ ਦੇ ਲਈ ਮੋਦੀ ਨੂੰ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਦਾਲਤ ਤੋਂ ਉਨ੍ਹਾਂ ਨੂੰ ਕਲਿਨ ਚਿੱਟ ਮਿਲ ਗਈ ਹੈ।