ਵਪਾਰ
ਰਾਜਨ ਨੇ ਰੇਪੋ ਦਰ ਵਧਾਉਣ ਨੂੰ ਠੀਕ ਦੱਸਿਆ, ਕਿਹਾ ਕਿ ਕਟੌਤੀ 'ਚ ਫਾਇਦਾ ਨਹੀਂ ਸੀ

ਮੁੰਬਈ-ਨੀਤੀਗਤ ਵਿਆਜ ਦਰ ਵਧਾ ਕੇ ਬਾਜ਼ਾਰ ਨੂੰ ਹੈਰਾਨ ਕਰ ਦੇਣ ਵਾਲੇ ਆਰ. ਬੀ. ਆਈ. ਦੇ ਗਵਰਨਰ ਰਘੁਰਾਮ ਰਾਜਨ ਨੇ ਨੀਤੀਗਤ ਦਰ ਵਧਾਉਣ ਦੇ ਫੈਸਲੇ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਸ 'ਚ ਕਟੌਤੀ ਨਾਲ ਨਾ ਤਾਂ ਬੈਂਕਾਂ ਨੂੰ ਅਤੇ ਨਾ ਹੀ ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਨੂੰ ਫਾਇਦਾ ਹੁੰਦਾ।

January 28, 2014 09:47 PM
ਵਾਧਾ ਦਰ 2013-14 ਵਿਚ ਪੰਜ ਫੀਸਦੀ ਤੋਂ ਹੇਠਾਂ ਰਹਿ ਸਕਦੀ ਹੈ : ਆਰ. ਬੀ. ਆਈ.

ਮੁੰਬਈ-ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਨਿਰਮਾਣ ਖੇਤਰ ਵਿਚ ਤੇਜ਼ੀ ਦੀ ਕਮੀ ਵਿਚ ਵਾਧਾ ਦਰ ਚਾਲੂ ਮਾਲੀ ਸਾਲ ਵਿਚ ਪੰਜ ਫੀਸਦੀ ਤੋਂ ਹੇਠਾਂ ਆ ਸਕਦੀ ਹੈ ਪਰ ਅਗਲੇ ਮਾਲੀ ਸਾਲ ਵਿਚ ਇਸ ਦੇ ਸੁਧਰ ਕੇ 5.5 ਫੀਸਦੀ ਤੱਕ ਰਹਿਣ ਦੀ ਸੰਭਾਵਨਾ ਹੈ।

January 28, 2014 09:46 PM
ਨੀਤੀਗਤ ਦਰਾਂ 'ਚ ਪਹਿਲਾਂ ਵਾਲੇ ਹਾਲਾਤ ਬਣਾਏ ਰੱਖ ਸਕਦਾ ਹੈ ਆਰ. ਬੀ. ਆਈ

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਮੰਗਲਵਾਰ ਨੂੰ ਮੁਦਰਾ ਨੀਤੀ ਸਮੀਖਿਆ 'ਚ ਮੁੱਖ ਦਰਾਂ 'ਚ ਪਹਿਲੀ ਵਾਲੀ ਸਥਿਤੀ ਬਣਾਏ ਰੱਖ ਸਕਦਾ ਹੈ ਕਿਉਂਕਿ ਮਹਿੰਗਾਈ ਦਰ ਉੱਚ ਪੱਧਰ 'ਤੇ ਬਣੀ ਹੋਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਆਰ. ਬੀ. ਆਈ. ਦਰਾਂ 'ਚ ਕਟੌਤੀ ਦਾ ਫੈਸਲਾ ਲੈਣ ਤੋਂ ਪਹਿਲਾਂ ਰੁਝਾਨ ਅਤੇ ਹੋਰ ਸਪੱਸ਼ਟ ਹੋਣ ਦਾ ਇੰਤਜ਼ਾਰ ਕਰ ਸਕਦਾ ਹੈ। ਦੁਨ ਅਤੇ ਬ੍ਰੈਡਸਟ੍ਰੀਟ ਦੇ ਸੀਨੀਅਰ ਅਰਥਸ਼ਾਸਤਰੀ ਅਰੁਣ ਸਿੰਘ ਨੇ ਕਿਹਾ ਕਿ, ''ਅਸੀਂ ਨੀਤੀਗਤ ਦਰਾਂ 'ਚ ਕਿਸੇ ਬਦਲਾਅ ਦੀ ਉਮੀਦ ਨਹੀਂ ਕਰਦੇ ਹਾਂ।

January 27, 2014 09:37 PM
ਈ. ਜੀ. ਐੱਲ. ਹੁਣ ਖੁੱਲ੍ਹੇ ਘਰੇਲੂ ਰਸੋਈ ਗੈਸ ਬਾਜ਼ਾਰ 'ਚ

ਚੰਡੀਗੜ੍ਹ— ਦੇਸ਼ 'ਚ ਰਸੋਈ ਘਰ ਦੀ ਮੰਗ ਅਤੇ ਪੂਰਤੀ 'ਚ ਭਾਰਤੀ ਨੂੰ ਘੱਟ ਕਰਨ ਲਈ ਐੱਲ. ਪੀ. ਜੀ. ਅਤੇ ਵਪਾਰਕ ਪੂਰਤੀ ਕਰਨ ਵਾਲੀ ਕੰਪਨੀ ਈਸਟਨ ਗੈਸਿਜ਼ ਲਿਮੀਟੇਡ (ਈ. ਜੀ. ਐੱਲ.) ਨੇ ਦੇਸ਼ ਦੇ ਘਰੇਲੂ ਰਸੋਈ ਗੈਸ ਬਾਜ਼ਾਰ 'ਚ ਵੱਡੇ ਪੈਮਾਨੇ 'ਤੇ ਕਦਮ ਰੱਖਣ ਦੇ ਨਾਲ ਹੀ ਕੋਲਕਾਤਾ ਅਤੇ ਬੰਗਲੌਰ ਸ਼ਹਿਰਾਂ 'ਚ ਗੈਰ ਸਬਸਿਡੀ ਵਾਲੇ ਰਸੋਈ ਘਰ ਸਿਲੰਡਰਾਂ ਦੀ ਪੂਰਤੀ ਵੀ ਸ਼ੁਰੂ ਕਰ ਦਿੱਤੀ ਹੈ।

January 27, 2014 09:37 PM
ਮਹਿੰਦਰਾ ਦੀ ਵੱਧ ਸ਼ਕਤੀਸ਼ਾਲੀ ਬੋਲੇਰੋ ਪਿਕ-ਅਪ ਬਾਜ਼ਾਰ ਵਿਚ

ਚੰਡੀਗੜ੍ਹ-ਯਾਤਰੀ ਅਤੇ ਵਣਜਕ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਨੇ ਹਲਕੇ ਕਮਰਸ਼ੀਅਲ ਵਾਹਨ ਦੀ ਸ਼੍ਰੇਣੀ ਵਿਚ ਵੱਧ ਸ਼ਕਤੀਸ਼ਾਲੀ ਅਤੇ ਨਵੇਂ ਫੀਚਰਸ ਨਾਲ ਲੈਸ ਨਵੀਂ 'ਬੋਲੇਰੋ ਪਿਕ-ਅਪ ਫਲੈਟ ਬੈਡ' ਬਾਜ਼ਾਰ ਵਿਚ ਉਤਾਰੀ ਹੈ।

January 27, 2014 09:36 PM
ਮਹਿੰਦਰਾ ਦੀ ਵੱਧ ਸ਼ਕਤੀਸ਼ਾਲੀ ਬੋਲੇਰੋ ਪਿਕ-ਅਪ ਬਾਜ਼ਾਰ ਵਿਚ

ਚੰਡੀਗੜ੍ਹ-ਯਾਤਰੀ ਅਤੇ ਵਣਜਕ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਨੇ ਹਲਕੇ ਕਮਰਸ਼ੀਅਲ ਵਾਹਨ ਦੀ ਸ਼੍ਰੇਣੀ ਵਿਚ ਵੱਧ ਸ਼ਕਤੀਸ਼ਾਲੀ ਅਤੇ ਨਵੇਂ ਫੀਚਰਸ ਨਾਲ ਲੈਸ ਨਵੀਂ 'ਬੋਲੇਰੋ ਪਿਕ-ਅਪ ਫਲੈਟ ਬੈਡ' ਬਾਜ਼ਾਰ ਵਿਚ ਉਤਾਰੀ ਹੈ।

January 27, 2014 09:36 PM
ਸੋਨਾ 70 ਰੁਪਏ ਚਮਕਿਆ, ਚਾਂਦੀ 75 ਰੁਪਏ ਚੜ੍ਹੀ

ਨਵੀਂ ਦਿੱਲੀ-ਸੰਸਾਰਕ ਪੱਧਰ 'ਤੇ ਸ਼ੇਅਰ ਬਾਜ਼ਾਰ ਵਿਚ ਹੋਈ ਬਿਕਵਾਲੀ ਨਾਲ ਪੀਲੀ ਧਾਤ ਵਿਚ ਤੇਜ਼ੀ ਅਤੇ ਘਰੇਲੂ ਪੱਧਰ 'ਤੇ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 70 ਰੁਪਏ ਚਮਕ ਕੇ 30570 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਚਾਂਦੀ 75 ਰੁਪਏ ਦੀ ਬੜ੍ਹਤ ਲੈ ਕੇ 45075 ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ।

January 27, 2014 09:35 PM
ਸੈਂਸੈਕਸ 426 ਅੰਕ ਕਮਜ਼ੋਰ

ਮੁੰਬਈ—ਵਿਦੇਸ਼ਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਅਤੇ ਘਰੇਲੂ ਪੱਧਰ 'ਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਮੰਗਲਵਾਰ ਨੂੰ ਜਾਰੀ ਕੀਤੀਆਂ ਜਾਣ ਵਾਲੀ ਤੀਜੀ ਤਿਮਾਹੀ ਮੌਦਰਿਕ ਸਮੀਖਿਆ ਤੋਂ ਪਹਿਲਾਂ ਘਬਰਾਏ ਨਿਵੇਸ਼ਕਾਂ ਦੀ ਵਿਕਰੀ ਦੌਰਾਨ ਘਰੇਲੂ ਸ਼ੇਅਰ ਬਜ਼ਾਰ ਅੱਜ ਮੂਧ ਮੂੰਹ ਡਿਗੇ।

January 27, 2014 09:34 PM
ਜੇ.ਕੇ. ਸੀਮੈਂਟ ਦਾ ਤੀਜੀ ਤਿਮਾਹੀ ਸ਼ੁੱਧ ਮੁਨਾਫਾ 79 ਫੀਸਦੀ ਘਟਿਆ

ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਜੇ.ਕੇ. ਸੀਮੈਂਟ ਦਾ ਸ਼ੁੱਧ ਮੁਨਾਫਾ 79 ਫੀਸਦੀ ਘਟ ਕੇ 11.21 ਕਰੋੜ ਰੁਪਏ ਰਹਿ ਗਿਆ ਹੈ। ਸਾਲਾਨਾ 75 ਲੱਖ ਟਨ ਸੀਮੈਂਟ ਗਿਣਤਾ ਵਾਲੀ ਇਸ ਕੰਪਨੀ ਨੇ ਮੁੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਵਿਚ ਉਸ ਨੇ 54.38 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ।

January 26, 2014 10:39 PM
15,000 'ਚ ਮਿਲੇਗਾ ਮਾਈਕ੍ਰੋਮੈਕਸ ਦਾ ਏ-200 ਕੈਨਵਸ

ਨਵੀਂ ਦਿੱਲੀ—ਮੋਬਾਇਲ ਫੋਨ ਕੰਪਨੀ ਮਾਈਕ੍ਰੋਮੈਕਸ ਦਾ ਨਵਾਂ ਹੈਂਡਸੈੱਟ ਏ-200 ਕੈਨਵਸ ਟਰਬੋ ਮਿਨੀ ਬਾਜ਼ਾਰ 'ਚ ਮੁਹੱਈਆ ਹੋ ਚੁੱਕਾ ਹੈ ਅਤੇ ਇਸ ਦੀ ਕੀਮਤ ਦਾ ਖੁਲਾਸਾ ਵੀ ਹੋ ਗਿਆ ਹੈ। ਫਲਿਪਕਾਰਟ ਦੀ ਵੈੱਬਸਾਈਟ 'ਤੇ ਇਸ ਮੋਬਾਇਲ ਦੀ ਕੀਮਤ 14,990 ਰੁਪਏ ਮੁਹੱਈਆ ਹੈ। ਇਸ ਸਮਾਰਟਫੋਨ 'ਚ ਡਿਊਲ ਸਿਮ ਦੀ ਸਹੂਲਤ ਹੈ ਅਤੇ ਇਹ ਕਾਫੀ ਹੱਦ ਤੱਕ ਕੈਨਵਸ ਟਰਬੋ ਏ-250 ਨਾਲ ਮਿਲਦਾ-ਜੁਲਦਾ ਹੈ।

January 26, 2014 10:38 PM
ਇਕ ਲੀਟਰ 'ਚ 23 ਕਿਲੋਮੀਟਰ ਦਾ ਸਫਰ ਕਰੇਗੀ ਮਾਰੂਤੀ ਦੀ ਕਾਰ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰਾਂ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਅਜਿਹੀ ਕਾਰ ਦੀ ਝਲਕ ਦਿਖਾਈ ਹੈ, ਜੋ ਕਿ ਇਕ ਲੀਟਰ ਪੈਟਰੋਲ 'ਚ 23 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਸ ਕਾਰ ਨੂੰ ਕੰਪਨੀ 5 ਫਰਵਰੀ ਨੂੰ ਦਿੱਲੀ 'ਚ ਹੋਣ ਵਾਲੇ ਆਟੋ ਐਕਸਪੋ 'ਚ ਲਾਂਚ ਕਰੇਗੀ। ਕੰਪਨੀ ਨੇ ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

January 26, 2014 10:37 PM
ਸੈੱਟ ਟਾਪ ਬਾਕਸ ਤੋਂ ਬਿਨਾਂ ਟੀ. ਵੀ. 'ਤੇ ਪ੍ਰਸਾਰਣ ਰੁਕਣ ਸੰਬੰਧੀ ਇਸ਼ਤਿਹਾਰ ਹੋਣਗੇ ਬੰਦ

ਨਵੀਂ ਦਿੱਲੀ—ਸਰਕਾਰ ਨੇ ਉਨ੍ਹਾਂ ਇਸ਼ਤਿਹਾਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ 'ਚ ਟੀ. ਵੀ. ਦਰਸ਼ਕਾਂ ਨੂੰ ਦੱਸਿਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੇ ਡਿਜੀਟਲੀਕਰਨ ਦੀ ਸਮਾਂ ਹੱਦ ਤੋਂ ਪਹਿਲਾਂ ਸੈੱਟ ਟਾਪ ਬਾਕਸ ਨਾ ਖਰੀਦੇ ਤਾਂ ਉਨ੍ਹਾਂ ਦੇ ਟੀ. ਵੀ. ਸੈੱਟ 'ਤੇ ਪ੍ਰੋਗਰਾਮ ਨਹੀਂ ਦਿਖਾਈ ਦੇਣਗੇ। ਸਰਕਾਰ ਇਸ ਦੀ ਬਜਾਏ ਦਰਸ਼ਕਾਂ ਨੂੰ ਨਵੀਂ ਪ੍ਰਣਾਲੀ ਅਪਨਾਉਣ ਦੇ ਫਾਇਦਿਆਂ ਬਾਰੇ ਦੱਸੇਗੀ।

January 25, 2014 09:12 PM
12345678910...
Copyright © 2012 Calgary Indians All rights reserved. Terms & Conditions Privacy Policy