ਨਵੀਂ ਦਿੱਲੀ - ਸੀਮਾ ਸ਼ੁਲਕ ਅਧਿਕਾਰੀਆਂ ਨੇ ਡੇਢ ਕਰੋੜ ਰੁਪਏ ਤੋਂ ਵੱਧ ਪੈਸਿਆਂ ਦੀ ਸੋਨੇ ਦੀ ਬਾਹਰ ਤੋਂ ਤਸਕਰੀ ਕਰਕੇ ਦੇਸ਼ ਵਿਚ ਲਿਜਾਉਣ ਦੀ ਕਥਿਤ ਕੋਸ਼ਿਸ਼ ਕਰ ਰਹੇ ਚਾਰ ਲੋਕਾਂ ਨੂੰ ਪਿਛਲੇ ਦਿਨਾਂ ਵਿਚ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਇਕ ਬੈਂਕਾਕ ਤੋਂ ਆਇਆ ਸੀ ਜਦੋਂ ਕਿ ਤਿੰਨ ਹੈਦਰਾਬਾਦ, ਮੁੰਬਈ ਅਤੇ ਅੰਮ੍ਰਿਤਸਰ ਤੋਂ ਆਏ ਸਨ।
ਇਹ ਚਾਰ ਲੋਕ 23 ਜਨਵਰੀ ਨੂੰ ਹਵਾਈ ਅੱਡੇ 'ਤੇ ਪੁੱਜੇ ਸਨ। ਇਨ੍ਹਾਂ ਵਿਚੋਂ ਇਕ ਦੋਸ਼ੀ ਨੇ 600 ਗ੍ਰਾਮ ਸੋਨਾ ਆਪਣੇ ਮੋਬਾਈਲ ਵਿਚ ਲੁਕਾ ਕੇ ਰੱਖਿਆ ਸੀ ਜਦੋਂ ਕਿ ਦੂਜਾ ਵਿਅਕਤੀ ਨੇ ਆਪਣੇ ਅੰਡਰ-ਵੀਅਰ ਵਿਚ ਸੋਨਾ ਲੁਕਾ ਰੱਖਿਆ ਸੀ। ਬਾਕੀ 2 ਨੇ ਆਪਣੇ ਬੈਗ 'ਚ ਸੋਨਾ ਲੁਕਾ ਕੇ ਰੱਖਿਆ ਸੀ। ਉਨ੍ਹਾਂ ਕਿਹਾ ਕਿ ਇਹ ਦੋਸ਼ੀ ਤਸਕਰੀ ਦਾ ਕਰੀਬ 6.2 ਕਿਲੋਗ੍ਰਾਮ ਸੋਨਾ ਲੈ ਕੇ ਆ ਰਹੇ ਸਨ ਜਿਸ ਦੀ ਕੀਮਤ 1.57 ਕਰੋੜ ਰੁਪਏ ਹੈ।