ਨਵੀਂ ਦਿੱਲੀ- ਭਾਰਤੀ ਵਿਗਿਆਨੀਆਂ ਨੇ ਇਕ ਪ੍ਰਕਿਰਿਆ ਵਿਕਸਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਰਾਹੀਂ ਕੁਝ ਖਾਸ ਪਲਾਸਟਿਕ ਦੇ ਕਚਰੇ ਨੂੰ ਘੱਟ ਤਾਪਮਾਨ 'ਤੇ ਤਰਲ ਈਂਧਨ ਵਿਚ ਬਦਲਿਆ ਜਾ ਸਕਦਾ ਹੈ।
ਖੋਜ ਮੁਤਾਬਕ ਇਸ ਖੋਜ ਨਾਲ ਬੇਕਾਰ ਹੋ ਚੁੱਕੇ ਪਲਾਸਟਿਕ ਦੇ ਥੈਲਿਆਂ ਅਤੇ ਦੂਜੀਆਂ ਚੀਜ਼ਾਂ ਦੀ ਦੁਬਾਰਾ ਵਰਤੋਂ ਕਰਕੇ ਈਂਧਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜਿਸਦੀ ਮੰਗ ਸੰਸਾਰਕ ਪੱਧਰ 'ਤੇ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਪ੍ਰਕਿਰਿਆ 'ਚ ਪਲਾਸਟਿਕ ਦੇ ਕਚਰੇ ਨੂੰ 400 ਤੋਂ 500 ਡਿਗਰੀ ਸੈਲਸੀਅਸ ਦੇ ਤਾਪ 'ਤੇ ਗਰਮ ਕੀਤਾ ਜਾਂਦਾ ਹੈ। ਉਂਝ ਤਾਂ ਦੁਨੀਆ ਭਰ 'ਚ ਉਤਪਾਦਾਂ ਦੇ ਪੁਨਰਚੱਕਰ ਲਈ ਮੁਹਿੰਮ ਚਲਾਈ ਜਾ ਰਹੀ ਹੈ ਪਰ ਫਿਰ ਵੀ ਪਲਾਸਟਿਕ ਦੇ ਕਡਰੇ ਥਾਂ-ਥਾਂ ਸੜਕਾਂ 'ਤੇ ਖਿਲਰੇ ਨਜ਼ਰ ਆਉਂਦੇ ਹਨ।