ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਕੰਕੜਬਾਗ ਥਾਣਾ ਦੇ ਚਿਰੈਯਾਟਾਂਡ ਪੁੱਲ ਨੇੜੇ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਮਾਮਲੇ ਵਿਚ ਪੁਲਸ ਨੇ 32 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੁਪਰਡੈਂਟ ਮਨੁਮਹਾਰਾਜ ਨੇ ਇੱਥੇ ਦੱਸਿਆ ਕਿ ਰਾਹ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋ ਪੱਖਾਂ ਦਰਮਿਆਨ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਜ਼ਖਮੀ ਵਿਅਕਤੀ ਸਮੇਤ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇਕ ਰਾਈਫਲ, 9 ਕਾਰਤੂਸ, 6 ਖਾਲੀ ਖੋਖੇ ਅਤੇ 5 ਗੱਡੀਆਂ ਸਮੇਤ ਨਕਦ ਰੁਪਏ ਬਰਾਮਦ ਕੀਤੇ ਹਨ।
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਗ੍ਰਿਫਤਾਰ ਅਪਰਾਧੀਆਂ ਵਿਚ ਮਸ਼ਹੂਰ ਸਰਗਨਾ ਅਤੇ ਸ਼ੇਖਪੁਰਾ ਜ਼ਿਲੇ ਦੇ ਕਈ ਗੰਭੀਨ ਅਪਰਾਧਾਂ 'ਚ ਵਾਂਟੇਡ ਬਾਲਮੁਕੁੰਦ ਅਤੇ ਪਟਨਾ ਦੇ ਘੋਸਵਰੀ ਥਾਣੇ ਦਾ ਵਾਂਟੇਡ ਸ਼ੈਲਿੰਦਰ ਕੁਮਾਰ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਦੋਸ਼ੀ ਵੱਖ-ਵੱਖ ਜ਼ਿਲਿਆਂ ਤੋਂ ਹਥਿਆਰਾਂ ਨਾਲ ਗੱਡੀ ਨੂੰ ਭਰਨ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਦੇ ਅਤੀਤ ਨੂੰ ਖੰਗਾਲਿਆ ਜਾ ਰਿਹਾ ਹੈ।