ਖੇਡ
ਸਾਲ ਦਾ ਪਹਿਲਾ ਖਿਤਾਬ ਜਿੱਤਣ ਲਈ ਬੇਤਾਬ ਹਾਂ : ਸਾਇਨਾ

ਲਖਨਊ - ਵਿਸ਼ਵ ਦੀ ਅੱਠਵੇਂ ਨੰਬਰ ਦੀ ਖਿਡਾਰਨ ਤੇ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣਾ ਪਹਿਲਾ ਖਿਤਾਬ ਜਿੱਤਣ ਲਈ ਬੇਤਾਬ ਹੈ।

January 23, 2014 04:43 PM
ਵਾਵਰਿੰਕਾ ਨੇ ਚੈਂਪੀਅਨ ਜੋਕੋਵਿਕ ਨੂੰ ਕੀਤਾ ਬਾਹਰ

ਮੈਲਬੋਰਨ -  ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਇਕ ਵੱਡੇ ਉਲਟਫੇਰ ਵਿਚ ਅੱਠਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਮੰਗਲਵਾਰ ਨੂੰ ਪੰਜ ਸੈੱਟਾਂ ਦੇ ਮੈਰਾਥਨ ਕੁਆਰਟਰ ਫਾਈਨਲ ਵਿਚ ਹਰਾ ਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਕਰ ਦਿੱਤਾ। ਵਾਵਰਿੰਕਾ ਨੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਜੋਕੋਵਿਕ ਨੂੰ 2-6, 6-4, 6-2, 3-6, 9-7 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਚੈੱਕਗਣਰਾਜ ਦੇ ਟਾਮਸ ਬੇਦ੍ਰਿਚ ਨਾਲ ਹੋਵੇਗਾ, ਜਿਸ ਨੇ ਤੀਜੀ ਸੀਡ ਸਪੇਨ ਦੇ ਡੇਵਿਡ ਫੇਰਰ ਨੂੰ 6-1, 6-2, 2-6, 6-4 ਨਾਲ ਹਰਾਇਆ।  

January 23, 2014 04:42 PM
ਹਾਕੀ ਇੰਡੀਆ ਲੀਗ ਦੇ ਜੇਤੂਆਂ ਨੂੰ ਮਿਲਣਗੇ ਢਾਈ ਕਰੋੜ ਰੁਪਏ

ਨਵੀਂ ਦਿੱਲੀ -  ਹਾਕੀ ਇੰਡੀਆ ਲੀਗ ਨੇ ਅੱਜ ਐਲਾਨ ਕੀਤਾ ਕਿ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੂਸਰੇ ਟੂਰਨਾਮੈਂਟ ਦੀ ਜੇਤੂ ਟੀਮ ਨੂੰ 2.5 ਕਰੋੜ ਰੁਪਏ ਦਾ ਇਨਾਮ ਮਿਲੇਗਾ। ਆਯੋਜਕਾਂ ਦੇ ਬਿਆਨ ਅਨੁਸਾਰ ''ਜੇਤੂ ਟੀਮ ਨੂੰ ਜਿਥੇ 2.5 ਕਰੋੜ ਰੁਪਏ ਮਿਲਣਗੇ, ਉਥੇ ਹੀ ਉਪ ਜੇਤੂ ਟੀਮ ਨੂੰ 1.5 ਕਰੋੜ ਰੁਪਏ ਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਲੱਖ ਰੁਪਏ ਦਾ ਇਨਾਮ ਮਿਲੇਗਾ।''

January 23, 2014 04:41 PM
ਰੋਨਾਲਡੋ ਨੂੰ ਪੁਰਤਗਾਲ ਦਾ ਸਰਵਉੱਚ ਸਨਮਾਨ

ਲਿਸਬਨ - ਫੀਫਾ ਵਲੋਂ ਸਾਲ 2013 ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣੇ ਜਾਣ ਦੇ ਇਕ ਹਫਤੇ ਬਾਅਦ ਕ੍ਰਿਸਟੀਆਨੋ ਰੋਨਾਲਡੋ ਨੂੰ ਪੁਰਤਗਾਲ ਦੇ ਰਾਸ਼ਟਰਪਤੀ ਐਨਿਬਲ ਕਾਵਾਕੋ ਸਿਲਵਾ ਨੇ ਪੁਰਤਗਾਲ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ।

January 23, 2014 04:41 PM
ਅਸੀਂ ਗਲਤ ਸਮੇਂ 'ਤੇ ਵਿਕਟ ਗਵਾਏ - ਧੋਨੀ

ਹੈਮਿਲਟਨ - ਨਿਊਜ਼ੀਲੈਂਡ ਦੇ ਖਿਲਾਫ ਲਗਾਤਾਰ ਦੂਜੀ ਵਨ-ਡੇਅ ਗਵਾਉਣ ਤੋਂ ਬਾਅਦ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਦੇ ਪ੍ਰਮੁੱਖ ਬੱਲੇਬਾਜ਼ਾਂ ਨੇ ਗਲਤ ਸਮੇਂ 'ਤੇ ਵਿਕਟ ਗਵਾਏ ਜਿਸ ਨਾਲ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਨੂੰ ਚੰਗੀ ਸਾਂਝੇਦਾਰੀ ਨਹੀਂ ਮਿਲ ਸਕੀ। ਧੋਨੀ ਨੇ ਸਾਲ ਦੇ ਦੂਜੇ ਵਨ-ਡੇਅ ਵਿਚ 15 ਦੌੜਾਂ ਤੋਂ ਬਾਅਦ ਕਿਹਾ ਕਿ ਪਿਛਲੇ ਮੈਚ ਵਿਚ ਮੈਂ ਅਹਿਮ ਸਮੇਂ 'ਤੇ ਆਊਟ ਹੋ ਗਿਆ ਸੀ ਅਤੇ ਇਸ ਵਾਰ ਵਿਰਾਟ ਆਊਟ ਹੋ ਗਏ।

January 23, 2014 04:40 PM
ਆਈ.ਪੀ.ਟੀ.ਐਲ ਨੇ ਪੰਜ ਟੀਮਾਂ ਦਾ ਐਲਾਨ ਕੀਤਾ

ਮੈਲਬੌਰਨ- ਇੰਟਰਨੈਸ਼ਨਲ ਪ੍ਰੀਮੀਅਰ ਟੈਨਿਸ ਲੀਗ (ਆਈ.ਪੀ.ਟੀ.ਐਲ) ਨੇ ਮੰਗਲਵਾਰ ਨੂੰ ਮੁੰਬਈ ਸਮੇਤ ਪਹਿਲੀਆਂ ਪੰਜ ਟੀਮਾਂ ਦੇ ਨਾਂ ਐਲਾਨੇ ਹਨ। ਆਈ.ਪੀ.ਟੀ.ਐੈੱਲ ਦੇ ਸਹਿ-ਬਾਨੀ ਮਹੇਸ਼ ਭੂਪਤੀ ਨੇ ਕਿਹਾ ਕਿ ਅਸੀਂ ਟੀਮਾਂ ਦਾ ਐਲਾਨ ਕਰਕੇ ਖੁਸ਼ ਹਾਂ। ਇਹ ਟੀਮਾਂ ਬੈਂਕਾਕ, ਸਿੰਗਾਪੁਰ, ਮੁੰਬਈ, ਕੁਆਲਾਲੰਪੁਰ ਅਤੇ ਮੱਧ ਪੂਰਬ ਦੀ ਇਕ ਸ਼ਹਿਰ ਹੈ ਜਿਸ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।

January 22, 2014 07:35 PM
ਟੇਬਲ ਟੈਨਿਸ 'ਚ ਔਰਤਾਂ ਤੇ ਪੁਰਸ਼ ਨੇ ਭਾਰਤ ਨੂੰ ਦਿਵਾਇਆ ਸੋਨਾ

ਪਣਜੀ- ਭਾਰਤ ਨੇ ਗੋਆ 'ਚ ਚੱਲ ਰਹੀਆਂ ਤੀਜੀਆਂ ਲੂਸੋਫੋਨੀਆ ਖੇਡਾਂ 'ਚ ਆਖਿਰਕਾਰ ਗੋਲਡ ਮੈਡਲਾਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤ ਨੂੰ ਟੇਬਲ ਟੈਨਿਸ 'ਚ ਮਹਿਲਾ ਤੇ ਪੁਰਸ਼ ਦੋਵੇਂ ਵਰਗਾਂ 'ਚ ਸੋਨ ਤਮਗੇ ਹਾਸਲ ਹੋਏ ਹਨ। ਭਾਰਤੀ ਪੁਰਸ਼ ਟੀਮ ਨੇ ਪੁਰਤਗਾਲ ਨੂੰ 3-1 ਨਾਲ ਹਰਾਇਆ ਜਦਕਿ ਭਾਰਤੀ ਮਹਿਲਾਵਾਂ ਨੇ ਆਣੀਆਂ ਯੂਰਪੀ ਵਿਰੋਧਣਾਂ ਨੂੰ ਇਕ ਤਰਫਾ ਮੁਕਾਬਲੇ 'ਚ 3-0 ਨਾਲ ਹਰਾ ਕੇ ਟੀਮ ਮੁਕਾਬਲੇ 'ਚ ਸੋਨ ਤਮਗਾ ਪੱਕਾ ਕੀਤਾ।

January 22, 2014 07:34 PM
ਛੱਤੀਸਗੜ ਦਾ ਪਹਿਲਾ ਕੌਮਾਂਤਰੀ ਐਸਟ੍ਰੋਟਰਫ ਹਾਕੀ ਸਟੇਡੀਅਮ ਜਨਤਾ ਨੂੰ ਸਮਰਪਿਤ

ਰਾਏਪੁਰ - ਛੱਤੀਸਗੜ 'ਚ ਤਿਆਰ ਸੂਬੇ ਦਾ ਪਹਿਲਾ ਕੌਮਾਂਤਰੀ ਐਸਟ੍ਰੋਟਰਫ ਹਾਕੀ ਸਟੇਡੀਅਮ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਰਾਜਪਾਲ ਸ਼ੇਖਤ ਦੱਤ ਅਤੇ ਮੁੱਖ ਮੰਤਰੀ ਰਮਨ ਸਿੰਘ ਨੇ ਜ਼ਿਲਾ ਦਫਤਰ ਰਾਜਨਾਂਦਗਾਂਵ ਵਿਚ ਲਗਭਗ 22 ਕਰੋੜ ਤੋਂ ਨਿਰਮਿਤ ਇਸ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ ਹੈ।

January 22, 2014 07:33 PM
ਕਰਨਾਟਕ ਦਾ ਰਣਜੀ ਫਾਈਨਲ 'ਚ ਪਹੁੰਚਣਾ ਤੈਅ

ਮੋਹਾਲੀ¸ ਕਰੁਣ ਨਾਇਰ (ਅਜੇਤੂ 151) ਤੇ ਅਮਿਤ ਵਰਮਾ (ਅਜੇਤੂ 114) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ ਛੇਵੀਂ ਵਿਕਟ ਲਈ 206 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਛੇ ਵਾਰ ਦੇ ਚੈਂਪੀਅਨ ਕਰਨਾਟਕ ਨੇ ਮੇਜ਼ਬਾਨ ਪੰਜਾਬ ਵਿਰੁੱਧ ਖਰਾਬ ਰੌਸ਼ਨੀ ਦੇ ਅੜਿੱਕੇ ਦੌਰਾਨ ਚੌਥੇ ਦਿਨ ਮੰਗਲਵਾਰ ਨੂੰ ਪੰਜ ਵਿਕਟਾਂ 'ਤੇ 447 ਦੌੜਾਂ ਬਣਾ ਕੇ ਰਣਜੀ ਟਰਾਫੀ ਦੇ ਫਾਈਨਲ ਵਿਚ ਆਪਣਾ ਪਹੁੰਚਣਾ ਤੈਅ ਕਰ ਲਿਆ। 

January 22, 2014 07:32 PM
ਭਾਰਤੀ ਫੁੱਟਬਾਲ ਨੂੰ ਚਾਹੀਦੈ ਇਕ 'ਮੇਸੀ'

ਨਵੀਂ ਦਿੱਲੀ¸ ਭਾਰਤੀ ਫੁੱਟਬਾਲ ਨੂੰ ਜੇਕਰ ਕੌਮਾਂਤਰੀ ਪੱਧਰ 'ਤੇ ਚੋਟੀ ਦੇ ਦੇਸ਼ਾਂ ਦੇ ਨੇੜੇ-ਤੇੜੇ ਵੀ ਪਹੁੰਚਣਾ ਹੈ ਤਾਂ ਉਸ ਨੂੰ ਇਕ-ਅੱਧਾ 'ਮੇਸੀ' ਚਾਹੀਦਾ ਹੈ ਤੇ ਨਾਲ ਹੀ ਮੁਲਕ 'ਚ ਫੁੱਟਬਾਲ ਦੀ ਕੋਚਿੰਗ ਦਾ ਪੱਧਰ ਵੀ ਉੱਚਾ ਹੋਣਾ ਚਾਹੀਦਾ ਹੈ।

January 22, 2014 07:30 PM
ਸੇਰੇਨਾ ਦੀ ਸਨਸਨੀਖੇਜ਼ ਹਾਰ, ਜੋਕੋਵਿਕ ਕੁਆਰਟਰ ਫਾਈਨਲ 'ਚ

ਮੈਲਬੌਰਨ- ਖਿਤਾਬ ਦੀ ਪ੍ਰਬਲ ਦਾਅਵੇਦਾਰ ਅਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ 'ਚ ਚੌਥੇ ਦੌਰ 'ਚ ਐਤਵਾਰ ਨੂੰ ਸਨਸਨੀਖੇਜ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪੁਰਸ਼ ਵਰਗ 'ਚ ਚਾਰ ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਕ ਅਤੇ ਸਪੇਨ ਦੇ ਡੇਵਿਡ ਫੈਰਰ ਨੇ ਕੁਆਰਟਰ ਫਾਈਨਲ 'ਚ ਥਾਂ ਬਣਾ ਲਈ।

January 20, 2014 11:30 PM
ਨਡਾਲ, ਫੈਡਰਰ, ਮਰੇ, ਅਜਾਰੇਂਕੋ ਅਤੇ ਸ਼ਾਰਾਪੋਵਾ ਚੌਥੇ ਗੇੜ 'ਚ

ਮੈਲਬੋਰਨ - ਸਪੇਨ ਦੇ ਰਾਫੇਲ ਨਡਾਲ, ਰਿਕਾਰਡ 17 ਗ੍ਰੈਂਡ ਸਲੈਮ ਖਿਤਾਬਾਂ ਦਾ ਜੇਤੂ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ, ਵਿੰਬਲਡਨ ਚੈਂਪੀਅਨ ਬ੍ਰਿਟੇਨ ਦਾ ਐਂਡੀ ਮਰੇ, ਪਿਛਲੀ ਦੋ ਵਾਰ ਦੀ ਮਹਿਲਾ ਚੈਂਪੀਅਨ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕੋ ਅਤੇ ਦੂਜਾ ਦਰਜਾ ਹਾਸਲ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸ਼ਨੀਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਸਟ੍ਰੇਲੀਅਨ ਓਪਨ 'ਚ ਚੌਥੇ ਦੌਰ 'ਚ ਜਗ੍ਹਾ ਬਣਾ ਲਈ।

January 20, 2014 11:29 PM
12345678910...
Copyright © 2012 Calgary Indians All rights reserved. Terms & Conditions Privacy Policy