ਹੈਦਰਾਬਾਦ- ਤੇਲੰਗਾਨਾ ਸੂਬਾ ਦੇ ਗਠਨ ਨੂੰ ਰੋਕਣ ਲਈ ਇਕ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਹੇ ਮੁੱਖ ਮੰਤਰੀ ਐਨ. ਕਿਰਨ ਰੈੱਡੀ ਨੇ ਤੁਰੰਤ ਅਸਤੀਫੇ ਦੀ ਮੰਗ ਆਂਧਰਾ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦਾਮੋਦਰ ਰਾਜਨਰਸਿਮਹਨ ਨੇ ਸੋਮਵਾਰ ਨੂੰ ਕੀਤੀ।
ਤੇਲੰਗਾਨਾ ਇਲਾਕੇ ਤੋਂ ਆਉਣ ਵਾਲੇ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਜਪਾਲ ਈ. ਐੱਸ. ਐੱਲ ਨਰਸਿਮਹਨ ਨਾਲ ਮੁਲਾਕਾਤ ਕਰਕੇ ਕਿਰਨ ਰੈੱਡੀ ਨੂੰ ਬਰਖਾਸਤ ਕਰਨ ਦੀ ਮੰਗ ਕਰਨਗੇ। ਰਾਜਨਰਸਿਮਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਤੇਲੰਗਾਨਾ ਇਲਾਕੇ ਦੇ ਮੰਤਰੀਆਂ ਦਾ ਭਰੋਸਾ ਗਵਾ ਚੁਕੇ ਹਨ। ਰਾਜਨਰਸਿਮਹਨ ਸਦਨ ਦੇ ਨੇਤਾ ਦੇ ਤੌਰ 'ਤੇ ਹੋਰ ਜ਼ਿਆਦਾ ਕਾਰਜਕਾਲ ਨਹੀਂ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਤੇਲੰਗਾਨਾ ਬਿੱਲ ਨੂੰ ਰੱਦ ਕਰਨ ਲਈ ਇਕ ਪ੍ਰਸਤਾਵ ਲਿਆਉਣ ਲਈ ਵਿਧਾਨ ਸਭਾ ਸਪੀਕਰ ਨੂੰ ਇਕ ਨੋਟਿਸ ਦੇ ਕੇ ਮੁੱਖ ਮੰਤਰੀ ਨੇ ਤੇਲੰਗਾਨਾ ਇਲਾਕੇ ਦੇ ਮੰਤਰੀਆਂ ਦਾ ਅਪਮਾਨ ਕੀਤਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਤੇਲੰਗਾਨਾ ਬਿੱਲ ਨੂੰ ਰੱਦ ਕਰਨ ਦੇ ਲਈ ਅਤੇ ਇਕ ਪ੍ਰਸਤਾਵ ਲਿਆਉਣ ਲਈ ਵਿਧਾਨ ਸਭਾ ਸਪੀਕਰ ਨੂੰ ਇਕ ਨੋਟਿਸ ਦੇ ਕੇ ਮੁੱਖ ਮੰਤਰੀ ਨੇ ਤੇਲੰਗਾਨਾ ਮੰਤਰੀਆਂ ਦਾ ਅਪਮਾਨ ਕੀਤਾ ਹੈ।
ਫਿਲਹਾਲ, ਸੂਬਾ ਕਾਂਗਰਸ ਇਕਾਈ ਦੇ ਸਾਬਕਾ ਪ੍ਰਧਾਨ ਡੀ. ਸ਼੍ਰੀਨਿਵਾਸ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਭੇਜੇ ਗਏ ਬਿੱਲ ਨੂੰ ਰੱਦ ਕਰਨ ਦੇ ਲਈ ਇਕ ਪ੍ਰਸਤਾਵ ਪੇਸ਼ ਕਰਨ ਦੇ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਵਿਰੁੱਧ ਸ਼ਿਕਾਇਤ ਦਿੱਤੀ। ਵਿਧਾਨ ਸਭਾ ਸਰਕਾਰ ਨੇ ਮੁੱਖ ਸਚੇਤਕ ਜੀ. ਬੇਕਟਰਮਨ ਰੈੱਡੀ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿਰੋਧੀ ਨੇਤਾ ਐਨ.ਚੰਦਰਬਾਬੂ ਨਾਇਡੂ ਤੇਲੰਗਾਨਾ ਸੂਬਾ ਦੇ ਗਠਨ ਨੂੰ ਰੋਕਣ ਦੀ ਸਾਜਿਸ਼ 'ਚ ਸ਼ਾਮਲ ਹੈ।