ਬਡਵਾਨੀ- ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲੇ ਦੇ ਰਾਜਪੁਰ ਡਵੀਜ਼ਨਲ ਦੇ ਪਲਸੂਦ ਕਸਬੇ 'ਚ ਕੁਝ ਬੱਚਿਆਂ ਨੂੰ ਮਲਬੇ ਦੇ ਢੇਰ 'ਚੋਂ ਇਕ ਹੈਂਡ ਗ੍ਰੇਨੇਡ ਮਿਲਣ 'ਤੇ ਪੁਲਸ ਨੇ ਬੰਬ ਰੋਕੂ ਦਸਤੇ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਪੁਰ ਦੇ ਨਗਰ ਪੁਲਸ ਇੰਸਪੈਕਟਰ ਆਰ. ਸੀ. ਗਹਿਲੋਤ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਇੱਥੋਂ ਦੇ ਪਲਸੂਦ ਦੇ ਬਾਹਰੀ ਹਿੱਸੇ 'ਚ ਚਾਰ ਬੱਚਿਆਂ ਨੂੰ ਮਲਬੇ ਦੇ ਢੇਰ ਵਿਚ ਇਕ ਹੈਂਡ ਗ੍ਰੇਨੇਡ ਮਿਲਿਆ ਸੀ ਅਤੇ ਬੱਚਿਆਂ ਨੇ ਗੇਂਦ ਸਮਝ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ।
ਇਸ ਗ੍ਰੇਨੇਡ ਨੂੰ ਸਾਬਿਰ ਨਾਂ ਦੇ ਵਿਅਕਤੀ ਨੇ ਬੱਚਿਆਂ ਤੋਂ ਲੈ ਲਿਆ ਅਤੇ ਮਾਮਲੇ ਦੀ ਜਾਣਕਾਰੀ ਇਕ ਨੇਤਾ ਦੇ ਮਾਧਿਅਮ ਨਾਲ ਪੁਲਸ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੁਲਾਈ ਮਹੀਨੇ ਵਿਚ ਮਕਾਨ ਦੀ ਨੀਂਹ ਦੀ ਖੋਦਾਈ ਤੋਂ ਬਾਅਦ ਮਲਬੇ ਨੂੰ ਕਸਬੇ ਦੇ ਬਾਹਰੀ ਹਿੱਸੇ 'ਚ ਸੁੱਟ ਦਿੱਤਾ ਗਿਆ ਸੀ। ਇਸ ਮਲਬੇ ਵਿਚ ਹੈਂਡ ਗ੍ਰੇਨੇਡ ਮਿਲ ਕਾਰਣ ਮਾਮਲੇ ਦੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਵਿਸਫੋਕਟ ਸਮੱਗਰੀ ਤਕਰੀਬਨ 10 ਸਾਲ ਪੁਰਾਣੀ ਹੈ। ਬੰਬ ਰੋਕੂ ਦਸਤੇ ਇਹ ਪਤਾ ਲਾਉਣ ਦੀ ਕੋਸ਼ਿਸ਼ 'ਚ ਜੁਟੇ ਹਨ ਕਿ ਮਲਬੇ 'ਚ ਹੋਰ ਗ੍ਰੇਨੇਡ ਤਾਂ ਨਹੀਂ ਹਨ।