ਮੁੰਬਈ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫ਼ਿਲਮ 'ਜੈ ਹੋ' ਨੇ 100 ਕਰੋੜ ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ 24 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਵਪਾਰਕ ਮਾਹਿਰ ਤਰਣ ਆਦਰਸ਼ ਨੇ ਟਵਿੱਟ 'ਚ ਕਿਹਾ ਹੈ ਕਿ 'ਜੈ ਹੋ' ਨੇ ਭਾਰਤ 'ਚ ਨੈੱਟ 60.68 ਕਰੋੜ ਰੁਪਏ (ਕੁਲ 78.90 ਕਰੋੜ) ਅਤੇ ਵਿਦੇਸ਼ਾਂ 'ਚ 22.38 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੋ ਕੁਲ ਮਿਲਾ ਕੇ 101.28 ਕਰੋੜ ਰੁਪਏ ਹੁੰਦੀ ਹੈ। ਇਸ ਤਰ੍ਹਾਂ ਸਲਮਾਨ ਦੀ ਫ਼ਿਲਮ ਨੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।
ਹਾਲਾਂਕਿ ਸਲਮਾਨ ਦੀ ਇਸ ਫ਼ਿਲਮ ਨੂੰ ਬਾਕਸ ਆਫਿਸ 'ਤੇ ਉਨ੍ਹਾਂ ਦੀ ਪਹਿਲੀ ਫ਼ਿਲਮਾਂ ਦੇ ਮੁਕਾਬਲੇ ਪ੍ਰਤੀਕਿਰਿਆ ਨਹੀਂ ਮਿਲ ਪਾਈ ਹੈ ਕਿਉਂਕਿ ਫ਼ਿਲਮ ਨੇ ਪਹਿਲੇ ਦਿਨ ਸਿਰਫ 17 ਕਰੋੜ ਦੀ ਕਮਾਈ ਕੀਤੀ। ਜਦਕਿ ਸਲਮਾਨ ਦੀ ਫ਼ਿਲਮ 'ਏਕ ਥਾ ਟਾਈਗਰ' ਨੇ 2012 'ਚ ਓਪਨਿੰੰਗ ਡੇ ਦੇ ਦਿਨ 30 ਕਰੋੜ ਦੀ ਕਮਾਈ ਕੀਤੀ ਸੀ। ਅਦਾਕਾਰ ਸਲਮਾਨ ਖਾਨ ਨੇ ਕਿਹਾ ਸੀ ਕਿ ਉਹ 'ਜੈ ਹੋ' ਨੂੰ ਬਾਕਸ ਆਫਿਸ 'ਤੇ ਉਮੀਦ ਦੇ ਅਨੁਸਾਰ ਵੱਡੀ ਸ਼ੁਰੂਆਤ ਨਾ ਮਿਲਣ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ। ਸਲਮਾਨ ਨੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਫਿਲਮ ਦਾ ਕੁਲ ਕਲੈਕਸ਼ਨ ਬਹੁਤ ਮਹੱਤਵਪੂਰਨ ਹੁੰਦਾ ਹੈ। ਮੈਂ ਆਪਣੇ ਫਿਲਮ ਦੇ ਮੁਨਾਫੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਹਾਂ। ਜੇਕਰ ਫਿਲਮ ਨੂੰ ਚੰਗੀ ਸ਼ੁਰੂਆਤ ਮਿਲਦੀ ਹੈ ਤਾਂ ਚੰਗਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੋਈ ਹੋਰ ਨਹੀਂ, ਮੈਂ ਨਾਕਾਮ ਰਿਹਾ। ਮੈਂ ਲੋਕਾਂ ਨੂੰ ਸ਼ਾਇਦ ਫਿਲਮ ਦੇਖਣ ਦਾ ਕਾਰਨ ਨਹੀਂ ਦੇ ਪਾਇਆ।