ਮਨੋਰੰਜਨ

ਫੈਂਟਮ 'ਚ ਜ਼ੋਰਦਾਰ ਐਕਸ਼ਨ ਕਰੇਗੀ ਕੈਟਰੀਨਾ

January 27, 2014 09:34 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਫੈਂਟਮ' 'ਚ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਇਨੀਂ ਦਿਨੀਂ ਕੈਟਰੀਨਾ ਕੈਫ ਅਤੇ ਸੈਫ ਅਲੀ ਖਾਨ ਨੂੰ ਲੈ ਕੇ 'ਫੈਂਟਮ' ਨਾਂ ਦੀ ਇਕ ਫਿਲਮ ਬਣਾ ਰਹੇ ਹਨ।


ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਮੁੰਬਈ 'ਚ ਹੋਏ ਅੱਤਵਾਦੀ ਹਮਲੇ 26/11 'ਤੇ ਆਧਾਰਿਤ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਫੈਂਟਮ' 'ਚ ਕੈਟਰੀਨਾ ਕੈਫ 'ਤੇ ਕਈ ਐਕਸ਼ਨ ਸੀਨ ਫਿਲਮਾਏ ਗਏ ਹਨ। ਜ਼ਿਕਰਯੋਗ ਹੈ ਕਿ ਕੈਟਰੀਨਾ ਨੇ ਇਸ ਤੋਂ ਪਹਿਲਾਂ ਕਬੀਰ ਖਾਨ ਦੀ ਹੀ ਫਿਲਮ 'ਏਕ ਥਾ ਟਾਈਗਰ' 'ਚ ਕਈ ਐਕਸ਼ਨ ਸੀਨ ਕੀਤੇ ਸਨ ਜਦੋਂ ਕਿ ਉਸ ਨੇ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' 'ਚ ਮੋਟਰਸਾਈਕਲ ਚਲਾਈ ਸੀ। ਫਿਲਮ 'ਫੈਂਟਮ' 15 ਅਗਸਤ ਨੂੰ ਰਿਲੀਜ਼ ਹੋਵੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy