ਮਨੋਰੰਜਨ

ਪੂਨਮ ਪਾਂਡੇ ਦੀ ਵੈੱਬਸਾਈਟ ਹੋਈ ਹੈਕ

January 27, 2014 09:33 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪੂਨਮ ਪਾਂਡੇ ਦੀ ਵੈੱਬਸਾਈਟ 'ਡਬਲਿਯੂ ਡਬਲਿਯੂ ਡਾਟ ਪੂਨਮ ਪਾਂਡੇ ਡਾਟ ਇਨ' ਸੋਮਵਾਰ ਨੂੰ ਹੈਕ ਹੋ ਗਈ। ਸੋਸ਼ਲ ਨੈਟਵਰਕਿੰਗ ਸਾਈਟਸ ਅਤੇ ਵੈਬਸਾਈਟ ਰਾਹੀਂ ਆਪਣੇ ਫੈਂਸ ਵਿਚਾਲੇ ਹਮੇਸ਼ਾ ਆਪਣੀ ਹੌਟ ਅਤੇ ਨਿੱਜੀ ਤਸਵੀਰਾਂ ਨੂੰ ਸਾਂਝੀਆਂ ਕਰਨ ਵਾਲੀ ਪੂਨਮ ਨੇ ਇਹ ਜਾਣਕਾਰੀ ਟਵਿੱਟਰ 'ਤੇ ਦਿੱਤੀ ਹੈ।


ਪੂਨਮ ਦੀ ਵੈੱਬਸਾਈਟ 'ਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ, ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਪੂਨਮ ਦੀ ਵੈੱਬਸਾਈਟ ਨੂੰ ਪਾਕਿਸਤਾਨ ਤੋਂ ਹੈਕ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੂਮਨ ਪਾਂਡੇ ਨੇ ਟਵਿੱਟਰ 'ਤੇ ਲਿਖਿਆ ਹੈ,'' ਪਲੀਜ਼ ਹੈਲਪ, ਮੇਰੀ ਵੈੱਬਸਾਈਟ ਹੈਕ ਹੋ ਗਈ ਹੈ, ਹੈਕ ਕਰਨ ਵਾਲਿਆਂ ਨੇ ਕਸ਼ਮੀਰ ਲਈ ਆਵਾਜ਼ ਚੁੱਕਣ ਦੀ ਗੱਲ ਕੀਤੀ ਹੈ। ਮੈਂ ਬਹੁਤ ਨਿਰਾਸ਼ ਹਾਂ ਅਤੇ ਡਰੀ ਹੋਈ ਹਾਂ।'' ਇਸ ਹੌਟ ਮਾਡਲ ਨੇ ਕੁਝ ਦਿਨ ਪਹਿਲਾਂ ਹੀ ਫਿਲਮ 'ਨਸ਼ਾ' ਨਾਲ ਫਿਲਮੀ ਕੈਰੀਅਰ 'ਚ ਕਦਮ ਰੱਖਿਆ ਹੈ। ਸਟਾਰਲੈਟ ਅਤੇ ਸਟ੍ਰੀਪ ਕਵੀਨ ਨਾਂ ਨਾਲ ਮਸ਼ਹੂਰ ਪੂਨਮ ਪਾਂਡੇ ਜਲਦੀ ਹੀ ਕੰਨੜ ਫਿਲਮਾਂ 'ਚ ਵੀ ਡੈਬਿਊ ਕਰਨ ਵਾਲੀ ਹੈ। 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy