ਮਨੋਰੰਜਨ

ਸੰਨੀ ਨਾਲ ਕੰਮ ਕਰਨਾ ਮਾਣ ਵਾਲੀ ਗੱਲ: ਸ਼ਿਲਪਾ

January 27, 2014 09:32 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਇਸ ਗੱਲ ਤੋਂ ਖੁਸ਼ ਹੈ ਕਿ ਉਹ ਆਪਣੀ ਫਿਲਮ 'ਡਿਸ਼ਕਿਯਾਊਂ' ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਨਾਲ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਫਿਲਮ ਬਤੌਰ ਨਿਰਮਾਤਾ ਵੱਜੋਂ ਸ਼ਿਲਪਾ ਸ਼ੈਟੀ ਦੀ ਪਹਿਲੀ ਫਿਲਮ ਹੈ।


ਇਥੇ ਐਤਵਾਰ ਨੂੰ 'ਵਰਲੀ ਫੂਡ ਫੈਸਟੀਵਲ' ਮੌਕੇ 38 ਸਾਲਾ ਸ਼ਿਲਪਾ ਸ਼ੈਟੀ ਨੇ ਕਿਹਾ ਕਿ,''ਅਸੀਂ ਇਸ ਬਾਰੇ ਜਲਦੀ ਜਾਣਕਾਰੀ ਦੇਵਾਂਗੇ ਪਰ ਫਿਲਹਾਲ ਮੈਂ ਫਿਲਮ ਦੇ ਟ੍ਰੇਲਰ ਨੂੰ ਮਿਲੀ ਪ੍ਰਤੀਕਿਰਿਆ ਤੋਂ ਬਹੁਤ ਖੁਸ਼ ਹਾਂ। ਹੁਣ ਤੱਕ ਮੈਂ ਸੰਨੀ ਦਿਓਲ ਨਾਲ ਕੰਮ ਕੀਤਾ ਅਤੇ ਹੁਣ ਉਹ ਮੇਰੀ ਪਹਿਲੀ ਫਿਲਮ 'ਚ ਕੰਮ ਕਰ ਰਹੇ ਹਨ।''


ਸ਼ਿਲਪਾ ਨੇ ਕਿਹਾ ਕਿ ਉਸ ਨੇ ਕਦੇ ਉਮੀਦ ਨਹੀਂ ਕੀਤੀ ਸੀ ਕਿ ਉਸ ਦੀ ਨਿਰਮਾਤਾ ਦੇ ਤੌਰ 'ਤੇ ਪਹਿਲੀ ਫਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ। ਸ਼ਿਲਪਾ ਨੇ ਕਿਹਾ ਕਿ, ''ਫਿਲਮ ਵਧੀਆ ਹੈ। ਮੈਂ ਹਮੇਸ਼ਾ ਸੋਚਦੀ ਸੀ ਕਿ ਜੇਕਰ ਮੈਂ ਫਿਲਮ ਬਣਾਈ ਤਾਂ ਉਹ ਕਾਮੇਡੀ ਜਾਂ ਪ੍ਰੇਮ ਕਹਾਣੀ ਵਾਲੀ ਹੋਵੇਗੀ ਪਰ ਮੈਨੂੰ ਫਿਲਮ 'ਡਿਸ਼ਕਿਯਾਊਂ' ਦੀ ਕਹਾਣੀ ਇੰਨੀ ਪਸੰਦ ਆਈ ਕਿ ਮੈਂ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੀ ਸੀ।'' ਫਿਲਮ 'ਡਿਸ਼ਕਿਯਾਊਂ' 'ਚ ਅਭਿਨੇਤਾ ਹਰਮਨ ਬਾਵੇਜਾ ਦੀ ਵੀ ਮੁੱਖ ਭੂਮਕਾ ਹੈ। ਇਹ ਫਿਲਮ 28 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy