ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਆਪਣੀ ਫਿਲਮ 'ਚ ਇਕ ਵਾਰ ਫਿਰ ਤੋਂ ਸਨੇਹਾ ਉਲਾਲ ਨੂੰ ਮੌਕਾ ਦੇ ਸਕਦੇ ਹਨ। ਸਲਮਾਨ ਖਾਨ ਨੇ ਸਨੇਹਾ ਨੂੰ ਸਾਲ 2005 'ਚ ਰਿਲੀਜ਼ ਫਿਲਮ 'ਲੱਕੀ ਨੋ ਟਾਈਮ ਫਾਰ ਲਵ' 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ।
ਸਨੇਹਾ ਦੀਆਂ ਅੱਖਾਂ ਐਸ਼ਵਰਿਆ ਰਾਏ ਵਰਗੀਆਂ ਦਿਖਦੀਆਂ ਸਨ ਅਤੇ ਇਸਨੂੰ ਦੇਖਦੇ ਹੋਏ ਸਲਮਾਨ ਖਾਨ ਨੇ ਉਨ੍ਹਾਂ ਨੂੰ ਆਪਣੀ ਫਿਲਮ 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ।
ਸਨੇਹਾ ਨੇ 'ਲੱਕੀ ਨੋ ਟਾਈਮ ਫਾਰ ਲਵ' ਦੇ ਬਾਅਦ ਕੁਝ ਫਿਲਮਾਂ 'ਚ ਕੰਮ ਕੀਤਾ ਪਰ ਉਸਦੀਆਂ ਫਿਲਮਾਂ ਸਫਲ ਨਹੀ ਰਹੀਆਂ। ਬਹੁਤ ਸਮੇਂ ਬਾਅਦ ਮੁੰਬਈ ਦੇ ਇਕ ਕ੍ਰਿਕੇਟ ਮੈਚ ਦੌਰਾਨ ਸਨੇਹਾ ਦੇਖੀ ਗਈ ਸੀ। ਚਰਚਾ ਹੈ ਕਿ ਸਲਮਾਨ ਖਾਨ ਆਪਣੀ ਪ੍ਰੋਡਕਸ਼ਨ ਕਪੰਨੀ ਦੇ ਬੈਨਰ ਹੇਠਾਂ ਬਣਨ ਵਾਲੀ ਫਿਲਮ ਦੇ ਰਾਹੀਂ ਸਨੇਹਾ ਨੂੰ ਫਿਰ ਤੋਂ ਲਾਂਚ ਕਰ ਸਕਦੇ ਹਨ।