ਮਨੋਰੰਜਨ

'ਜੈ ਹੋ' ਨਾ ਚਲੀ ਤਾਂ ਸਾਰੀ ਜ਼ਿੰਮੇਦਾਰੀ ਮੇਰੀ: ਸਲਮਾਨ ਖਾਨ

January 27, 2014 09:32 PM

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਫਿਲਮ 'ਜੈ ਹੋ' ਨਹੀਂ ਚਲਦੀ ਹੈ ਤਾਂ ਸਾਰੀ ਜਿੰਮੇਦਾਰੀ ਉੁਨਾਂ ਦੇ ਉਪਰ ਹੋਵੇਗੀ। ਸਲਮਾਨ ਖਾਨ ਦੀ ਫਿਲਮ 'ਜੈ ਹੋ' 24 ਜਨਵਰੀ ਨੂੰ ਰਿਲੀਜ਼ ਹੋਈ ਹੈ। ਪਿਛਲੇ ਸਾਲ ਸਲਮਾਨ ਖਾਨ ਦੀ ਕੋਈ ਫਿਲਮ ਰਿਲੀਜ਼ ਨਹੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ 'ਜੈ ਹੋ' ਨੂੰ ਬਾਕਸ ਆਫਿਸ 'ਤੇ ਸ਼ਾਹਰੁਖ ਖਾਨ ਦੀ ਫਿਲਮ 'ਚੇਨਈ ਐਕਸਪ੍ਰੈਸ' ਅਤੇ ਆਮਿਰ ਖਾਨ ਦੀ ਫਿਲਮ 'ਧੂਮ' ਨੂੰ ਟੱਕਰ ਦੇਵੇਗੀ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ।


ਬਾਕਸ ਆਫਿਸ 'ਤੇ ਮੌਜੂਦ ਅੰਕੜਿਆਂ ਦੇ ਅਨੁਸਾਰ 'ਜੈ ਹੋ' ਨੇ 2 ਦਿਨ 'ਚ 33 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਲਮਾਨ ਖਾਨ ਨੇ ਕਿਹਾ ਹੈ ਕਿ ਜੇਕਰ ਮੇਰੀ ਫਿਲਮ ਜ਼ਿਆਦਾ ਕਮਾਈ ਨਹੀ ਕਰ ਸਕੀ ਤਾਂ ਗਲਤੀ ਮੇਰੀ ਹੈ। ਜੇਕਰ ਫਿਲਮ ਦੇ ਕਲੇਕਸ਼ਨ 'ਚ ਸੁਧਾਰ ਨਹੀ ਹੁੰਦਾ ਹੈ ਤਾਂ ਸਾਰਾ ਦੋਸ਼ ਮੇਰਾ ਹੋਵੇਗਾ। ਸਲਮਾਨ ਖਾਨ ਦਾ ਕਹਿਣਾ ਹੈ ਕਿ 'ਜੈ ਹੋ' ਦਾ ਸੰੰਗੀਤ ਲੋਕਾਂ ਨੂੰ ਪਸੰਦ ਆਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ ਹੈ । ਜ਼ਿਕਰਯੋਗ ਹੈ ਕਿ 'ਜੈ ਹੋ' ਦਾ ਨਿਰਮਾਣ ਨਿਰਦੇਸ਼ਨ ਸੋਹੇਲ ਖਾਨ ਨੇ ਕੀਤਾ ਹੈ। 'ਜੈ ਹੋ' ਫਿਲਮ 'ਚ ਸਲਮਾਨ ਖਾਨ ਦੇ ਇਲਾਵਾ ਡੇਜ਼ੀ ਸ਼ਾਹ, ਤੰਬੂ, ਸੁਨੀਲ ਸ਼ੈਟੀ ਦੀ ਵੀ ਮਹੱਤਵਪੂਰਣ ਹੈ। 'ਜੈ ਹੋ' ਸਾਲ 2006 'ਚ ਰਿਲੀਜ਼ ਫਿਲਮ ਚਿਂਰਜੀਵੀ ਦੀ ਤੇਲਗੂ ਫਿਲਮ ਸਟਾਲਿਨ ਦਾ ਰਿਮੇਕ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy