ਨਵੀਂ ਦਿੱਲੀ—ਮੋਬਾਇਲ ਫੋਨ ਕੰਪਨੀ ਮਾਈਕ੍ਰੋਮੈਕਸ ਦਾ ਨਵਾਂ ਹੈਂਡਸੈੱਟ ਏ-200 ਕੈਨਵਸ ਟਰਬੋ ਮਿਨੀ ਬਾਜ਼ਾਰ 'ਚ ਮੁਹੱਈਆ ਹੋ ਚੁੱਕਾ ਹੈ ਅਤੇ ਇਸ ਦੀ ਕੀਮਤ ਦਾ ਖੁਲਾਸਾ ਵੀ ਹੋ ਗਿਆ ਹੈ। ਫਲਿਪਕਾਰਟ ਦੀ ਵੈੱਬਸਾਈਟ 'ਤੇ ਇਸ ਮੋਬਾਇਲ ਦੀ ਕੀਮਤ 14,990 ਰੁਪਏ ਮੁਹੱਈਆ ਹੈ। ਇਸ ਸਮਾਰਟਫੋਨ 'ਚ ਡਿਊਲ ਸਿਮ ਦੀ ਸਹੂਲਤ ਹੈ ਅਤੇ ਇਹ ਕਾਫੀ ਹੱਦ ਤੱਕ ਕੈਨਵਸ ਟਰਬੋ ਏ-250 ਨਾਲ ਮਿਲਦਾ-ਜੁਲਦਾ ਹੈ।
ਇਹ 1.3 ਜੀ. ਐੱਚ. ਜ਼ੈੱਡ ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ ਛੋਟੀ ਸਕਰੀਨ 4.69 ਇੰਚ ਦੀ ਹੈ। ਇਸ 'ਚ 4.2 ਜੀ. ਬੀ. ਇੰਟਰਨਲ ਸਟੋਰੇਜ ਦੀ ਸਮਰੱਥਾ ਹੈ ਅਤੇ ਇਸ ਦੀ ਰੈਮ ਇਕ ਜੀ. ਬੀ. ਦੀ ਹੈ। ਇਸ ਸਮਾਰਟਫੋਨ ਦਾ ਰੀਅਰ ਕੈਮਰਾ 8 ਮੈਗਾਪਿਕਸਲ ਆਟੋ ਫੋਕਸ ਹੈ ਅਤੇ ਇਸ 'ਚ ਐੱਲ. ਈ. ਡੀ. ਫਲੈਸ਼ ਹੈ। ਇਸ ਦੀ ਬੈਟਰੀ 1800 ਲੀ-ਆਨ ਹੈ, ਜੋ ਕਿ 2ਜੀ ਨੈੱਟਵਰਕ 'ਤੇ 6 ਘੰਟਿਆਂ ਦਾ ਟਾਕ ਟਾਈਮ ਦਿੰਦੀ ਹੈ।