ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਜੇ.ਕੇ. ਸੀਮੈਂਟ ਦਾ ਸ਼ੁੱਧ ਮੁਨਾਫਾ 79 ਫੀਸਦੀ ਘਟ ਕੇ 11.21 ਕਰੋੜ ਰੁਪਏ ਰਹਿ ਗਿਆ ਹੈ। ਸਾਲਾਨਾ 75 ਲੱਖ ਟਨ ਸੀਮੈਂਟ ਗਿਣਤਾ ਵਾਲੀ ਇਸ ਕੰਪਨੀ ਨੇ ਮੁੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਵਿਚ ਉਸ ਨੇ 54.38 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ।
ਕੰਪਨੀ ਦੀ ਕੁੱਲ ਆਮਦਾਨ ਘੱਟ ਕੇ 677.15 ਕਰੋੜ ਰੁਪਏ ਰਹਿ ਗਈ ਜੋ ਕਿ ਬੀਤੇ ਸਾਲ ਦੀ ਮਿਆਦ ਵਿਚ 688.08 ਕਰੋੜ ਰੁਪਏ ਰਹੀ ਸੀ। ਹਾਲਾਂਕਿ ਕੰਪਨੀ ਦਾ ਕੁੱਲ ਖਰਚ ਵਧ ਕੇ 634.37 ਕਰੋੜ ਹੋ ਗਿਆ ਜੋ ਪਹਿਲੇ 584.98 ਕਰੋੜ ਰੁਪਏ 'ਤੇ ਸੀ।