ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰਾਂ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਅਜਿਹੀ ਕਾਰ ਦੀ ਝਲਕ ਦਿਖਾਈ ਹੈ, ਜੋ ਕਿ ਇਕ ਲੀਟਰ ਪੈਟਰੋਲ 'ਚ 23 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਸ ਕਾਰ ਨੂੰ ਕੰਪਨੀ 5 ਫਰਵਰੀ ਨੂੰ ਦਿੱਲੀ 'ਚ ਹੋਣ ਵਾਲੇ ਆਟੋ ਐਕਸਪੋ 'ਚ ਲਾਂਚ ਕਰੇਗੀ। ਕੰਪਨੀ ਨੇ ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਇਸ ਕਾਰ 'ਚ ਬਹੁਤ ਸਾਰੀਆਂ ਆਧੁਨਿਕ ਸਹੂਲਤਾਵਾਂ ਹਨ ਅਤੇ ਇਸ ਨੂੰ ਚਲਾਉਣਾ ਵੀ ਬਿਲਕੁਲ ਆਸਾਨ ਹੈ। ਇਸ 'ਚ ਆਟੋਮੈਟਿਕ ਗੀਅਰ ਹੈ ਪਰ ਇਹ ਕਾਰ ਬਹੁਤ ਸਸਤੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਲੀਟਰ ਪੈਟਰੋਲ 'ਚ 23.1 ਕਿਲੋਮੀਟਰ ਤੋਂ ਵੀ ਵਧੇਰੇ ਦਾ ਸਫਰ ਤੈਅ ਕਰੇਗੀ।
ਕੰਪਨੀ ਨੇ ਇਸ ਦੇ ਲਈ ਇਕ ਵੱਖਰਾ ਵੈੱਬ ਪੇਜ਼ ਬਣਾਇਆ ਹੈ, ਜਿਸ 'ਚ ਕੰਪਨੀ ਨੇ ਇਸ ਕਾਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ ਨੂੰ ਪ੍ਰਦਰਸ਼ਿਤ ਕੀਤਾ ਹੈ। ਇਸ ਕਾਰ 'ਚ ਬਲੁਟੂਥ ਇਨੇਬਲਡ ਆਡੀਓ ਸਿਸਟਮ ਹੈ ਅਤੇ ਪੰਜ ਗੀਅਰ ਹਨ। ਇਸ ਦੇ ਨਾਲ ਹੀ ਫਰੰਟ ਸੀਟ ਲਈ ਹੈੱਡਰੈਸਟ ਅਤੇ ਡੋਰ ਮਿਰਰ 'ਤੇ ਬਲਿੰਕਰ ਵੀ ਹੈ। ਇਹ ਕਾਰ ਮਾਰੂਤੀ ਦੀ ਏ-ਸਟਾਰ ਦੀ ਜਗ੍ਹਾ ਲਵੇਗੀ ਪਰ ਇਸ 'ਚ ਕੇ. ਸੀਰੀਜ਼ ਵਾਲਾ 3 ਸਿਲੰਡਰਾਂ ਵਾਲਾ ਇੰਜਣ ਰਹੇਗਾ।