ਮੁੰਬਈ—ਵਿਦੇਸ਼ਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਅਤੇ ਘਰੇਲੂ ਪੱਧਰ 'ਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਮੰਗਲਵਾਰ ਨੂੰ ਜਾਰੀ ਕੀਤੀਆਂ ਜਾਣ ਵਾਲੀ ਤੀਜੀ ਤਿਮਾਹੀ ਮੌਦਰਿਕ ਸਮੀਖਿਆ ਤੋਂ ਪਹਿਲਾਂ ਘਬਰਾਏ ਨਿਵੇਸ਼ਕਾਂ ਦੀ ਵਿਕਰੀ ਦੌਰਾਨ ਘਰੇਲੂ ਸ਼ੇਅਰ ਬਜ਼ਾਰ ਅੱਜ ਮੂਧ ਮੂੰਹ ਡਿਗੇ।
ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 426.11 ਅੰਕਾਂ ਦੀ ਗਿਰਾਵਟ ਨਾਲ 21 ਹਜ਼ਾਰ ਦੇ ਪੱਧਰ ਤੋਂ ਹੇਠਾਂ 20707.45 ਅੰਕਾਂ ਦੇ ਪੱਧਰ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 130.90 ਅੰਕਾਂ ਦੀ ਗਿਰਾਵਟ ਨਾਲ 6135.85 ਅੰਕਾਂ ਦੇ ਪੱਧਰ 'ਤੇ ਰਿਹਾ। ਬਜ਼ਾਰ 'ਚ 3 ਸਤੰਬਰ ਤੋਂ ਬਾਅਦ ਦੀ ਇਹ ਸਭ ਤੋਂ ਇਕ ਦਿਨਾਂ ਗਿਰਾਵਟ ਰਹੀ। ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਵਲੋਂ ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਵਿਆਜ ਦਰਾਂ ਨੂੰ ਵਧੇਰੇ ਬਣਾਈ ਰੱਖਣ ਦੀ ਮਜ਼ਬੂਰੀ ਜ਼ਾਹਰ ਕਰਨ ਨਾਲ ਨਿਵੇਸ਼ਕਾਂ 'ਚ ਘਬਰਾਹਟ ਦਾ ਮਾਹੌਲ ਹੈ ਅਤੇ ਉਹ ਅੱਗੇ ਬਾਜ਼ਰ 'ਚ ਜੋਖਿਮ ਦੀ ਸੰਭਾਵਨਾ ਨਾਲ ਡਰੇ ਹੋਏ ਹਨ।