ਹੈਮਿਲਟਨ - ਨਿਊਜ਼ੀਲੈਂਡ ਦੇ ਖਿਲਾਫ ਲਗਾਤਾਰ ਦੂਜੀ ਵਨ-ਡੇਅ ਗਵਾਉਣ ਤੋਂ ਬਾਅਦ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਦੇ ਪ੍ਰਮੁੱਖ ਬੱਲੇਬਾਜ਼ਾਂ ਨੇ ਗਲਤ ਸਮੇਂ 'ਤੇ ਵਿਕਟ ਗਵਾਏ ਜਿਸ ਨਾਲ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਨੂੰ ਚੰਗੀ ਸਾਂਝੇਦਾਰੀ ਨਹੀਂ ਮਿਲ ਸਕੀ। ਧੋਨੀ ਨੇ ਸਾਲ ਦੇ ਦੂਜੇ ਵਨ-ਡੇਅ ਵਿਚ 15 ਦੌੜਾਂ ਤੋਂ ਬਾਅਦ ਕਿਹਾ ਕਿ ਪਿਛਲੇ ਮੈਚ ਵਿਚ ਮੈਂ ਅਹਿਮ ਸਮੇਂ 'ਤੇ ਆਊਟ ਹੋ ਗਿਆ ਸੀ ਅਤੇ ਇਸ ਵਾਰ ਵਿਰਾਟ ਆਊਟ ਹੋ ਗਏ।
ਅਜਿਹੇ ਟੀਚੇ ਦਾ ਪਿੱਛਾ ਕਰਦੇ ਹੋਏ ਸਾਂਝੇਦਾਰੀ ਨੂੰ ਬਣਾਉਣਾ ਅਹਿਮ ਹੁੰਦਾ ਹੈ ਕਿਉਂਕਿ ਨਵੇਂ ਬੱਲੇਬਾਜ਼ ਲਈ ਮੈਦਾਨ ਵਿਚ ਉਤਰਨ ਦੇ ਨਾਲ ਆਪਣੇ ਸ਼ਾਟ ਖੇਡਣਾ ਕਾਫੀ ਮੁਸ਼ਕਲ ਹੁੰਦਾ ਹੈ। ਕਪਤਾਨ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨਾ ਆਪਣੀ ਗੇਂਦਾਂ ਦਾ ਚਾਲਾਕੀ ਦੇ ਨਾਲ ਵਰਤੋਂ ਕਰਦੇ ਹਨ। ਅਜਿਹੀਆਂ ਗੇਂਦਾਂ ਨੂੰ ਲਗਾਤਾਰ ਮਾਰਨਾ ਮੁਸ਼ਕਲ ਹੁੰਦਾ ਹੈ। ਇਹੀ ਕਾਰਣ ਹੈ ਕਿ ਅਸੀਂ ਟੀਚੇ ਦੇ ਆਲੇ-ਦੁਆਲੇ ਨਹੀਂ ਪਹੁੰਚ ਸਕੇ।