ਨਵੀਂ ਦਿੱਲੀ¸ ਭਾਰਤੀ ਫੁੱਟਬਾਲ ਨੂੰ ਜੇਕਰ ਕੌਮਾਂਤਰੀ ਪੱਧਰ 'ਤੇ ਚੋਟੀ ਦੇ ਦੇਸ਼ਾਂ ਦੇ ਨੇੜੇ-ਤੇੜੇ ਵੀ ਪਹੁੰਚਣਾ ਹੈ ਤਾਂ ਉਸ ਨੂੰ ਇਕ-ਅੱਧਾ 'ਮੇਸੀ' ਚਾਹੀਦਾ ਹੈ ਤੇ ਨਾਲ ਹੀ ਮੁਲਕ 'ਚ ਫੁੱਟਬਾਲ ਦੀ ਕੋਚਿੰਗ ਦਾ ਪੱਧਰ ਵੀ ਉੱਚਾ ਹੋਣਾ ਚਾਹੀਦਾ ਹੈ।
ਇਹ ਵਿਚਾਰ ਬ੍ਰਿਟੇਨ ਦੇ ਨਾਮੀ ਕਲੱਬ ਵੇਸਟ ਬ੍ਰਾਮਵਿਚ ਐਲਿਬਅਨ ਕਲੱਬ ਦੇ ਨਿਰਦੇਸ਼ਕ 'ਸੇਲਸ ਤੇ ਮਾਰਕੀਟਿੰਗ' ਐਡ੍ਰਿਅਨ ਰਾਈਟ ਤੇ ਰਾਜਧਾਨੀ ਦੇ ਵੱਕਾਰੀ ਕੋਚਿੰਗ ਸੰਗਠਨ ਯੂਥ ਫੁੱਟਬਾਲ ਇੰਟਰਨੈਸ਼ਨਲ (ਵਾਈ.ਐੱਫ.ਆਈ) ਦੇ ਨਿਰਦੇਸ਼ਕ ਅਤੇ ਮੰਨੇ-ਪ੍ਰਮੰਨੇ ਕੋਚ ਗੈਰੇਥ ਕੋਂਡੇ ਨੇ ਮੰਗਲਵਾਰ ਨੂੰ ਇੱਥੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਪੱਤਰਕਾਰ ਸੰਮੇਲਨ ਦੌਰਾਨ ਜ਼ਾਹਿਰ ਕੀਤੇ।
ਐਲਿਬਅਨ ਤੇ ਵਾਈ.ਐੱਫ.ਆਈ ਨੇ ਭਾਰਤ ਵਿਚ ਗ੍ਰਾਸਰੂਟ ਪੱਧਰ 'ਤੇ ਫੁੱਟਬਾਲ ਨੂੰ ਬੜ੍ਹਾਵਾ ਦੇਣ ਤੇ ਕੋਚਿੰਗ ਦਾ ਪੱਧਰ ਉੱਚਾ ਕਰਨ ਲਈ ਹੱਥ ਮਿਲਾਇਆ ਹੈ। ਇਸ ਕਰਾਰ ਦਾ ਟੀਚਾ ਅਗਲੇ ਪੰਜ-ਛੇ ਸਾਲਾਂ ਵਿਚ ਚੰਗੇ ਫੁੱਟਬਾਲਰ ਤਿਆਰ ਕਰਨਾ ਹੈ। ਇਸ ਕਰਾਰ ਰਾਹੀਂ ਐਲਿਬਅਨ ਕਲੱਬ ਅਪਾਣੇ ਨਵੇਂ ਕੌਮਾਂਤਰੀ ਕੋਚਿੰਗ ਪ੍ਰੋਗਰਾਮ 'ਪਾਸ ਇਟ ਫਾਰਵਰਡ' ਨੂੰ ਭਾਰਤ ਵਿਚ ਲਾਂਚ ਕੀਤਾ।