ਰਾਏਪੁਰ - ਛੱਤੀਸਗੜ 'ਚ ਤਿਆਰ ਸੂਬੇ ਦਾ ਪਹਿਲਾ ਕੌਮਾਂਤਰੀ ਐਸਟ੍ਰੋਟਰਫ ਹਾਕੀ ਸਟੇਡੀਅਮ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਰਾਜਪਾਲ ਸ਼ੇਖਤ ਦੱਤ ਅਤੇ ਮੁੱਖ ਮੰਤਰੀ ਰਮਨ ਸਿੰਘ ਨੇ ਜ਼ਿਲਾ ਦਫਤਰ ਰਾਜਨਾਂਦਗਾਂਵ ਵਿਚ ਲਗਭਗ 22 ਕਰੋੜ ਤੋਂ ਨਿਰਮਿਤ ਇਸ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ ਹੈ।
ਰਾਜਪਾਲ ਅਤੇ ਮੁੱਖ ਮੰਤਰੀ ਵਿਚ ਪ੍ਰਦਰਸ਼ਨੀ ਮੈਚ ਦੇ ਨਾਲ ਇਸ ਨਵੇਂ ਸਟੇਡੀਅਮ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ 'ਤੇ ਰਾਜਪਾਲ ਦੱਤ ਨੇ ਤਿਹਾ ਕਿ ਹਾਕੀ ਰਾਸ਼ਟਰੀ ਖੇਡ ਹੈ ਅਤੇ ਸ਼ਹਿਰਾਂ ਤੋਂ ਲੈ ਕੇ ਗ੍ਰਾਮੀਣ ਖੇਤਰਾਂ ਵਿਚ ਅਸੀਂ ਆਪਣੇ ਹਾਕੀ ਖਿਡਾਰੀਆਂ ਲਈ ਬਿਹਤਰ ਵਿਵਸਥਾ ਕਰਨੀ ਹੋਵੇਗੀ। ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਹੈ ਕਿ ਇਹ ਦਿਨ ਨਿਸ਼ਚਿਤ ਰੂਪ ਨਾਲ ਇਤਿਹਾਸਕ ਦਿਨ ਹੈ। ਜਨਤਾ ਦੇ ਸਹਿਯੋਗ ਨਾਲ ਅਸੀਂ ਸਾਰੇ ਮਿਲ ਕੇ ਇਥੇ ਸੂਬੇ ਦੇ ਪਹਿਲੇ ਕੌਮਾਂਤਰੀ ਪੱਧਰ ਦੇ ਹਾਕੀ ਸਟੇਡੀਅਮ ਦਾ ਨਿਰਮਾਣ ਪੂਰਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 18 ਮਹੀਨੇ ਦੇ ਰਿਕਾਰਡ ਸਮੇਂ 'ਚ ਇਸ ਦਾ ਨਿਰਮਾਣ ਪੂਰਾ ਹੋਇਆ।
ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਹਾਕੀ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਇਸ ਦੇ ਸੁਨਿਹਰੇ ਦਿਨਾਂ ਨੂੰ ਪੁਨਰ ਵਾਪਸ ਲਿਆਉਣ ਦੀ ਦਿਸ਼ਾ ਵਿਚ ਮਿਲ ਕੇ ਕੰਮ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰਾਏਪੁਰ ਵਿਚ ਆਉਣ ਵਾਲੀ ਫਰਵਰੀ ਮਹੀਨੇ ਤੱਕ ਅਤੇ ਬਿਲਾਸਪੁਰ ਵਿਚ ਅਪ੍ਰੈਲ ਮਹੀਨੇ ਤੱਕ ਐਸਟ੍ਰੋਟਰਫ ਹਾਕੀ ਸਟੇਡੀਅਮਾਂ ਦਾ ਨਿਰਮਾਣ ਪੂਰਾ ਕਰਨ ਦਾ ਟੀਚਾ ਲੈ ਕੇ ਯੁੱਧ ਪੱਧਰ 'ਤੇ ਕੰਮ ਹੋ ਰਿਹਾ ਹੈ ਅਤੇ ਦੋਵਾਂ ਸਟੇਡੀਅਮਾਂ ਦਾ ਨਿਰਮਾਣ ਸਮੇਂ ਸੀਮਾ 'ਚ ਪੂਰਾ ਕਰ ਲਿਆ ਜਾਵੇਗਾ।