ਜੇਨੇਵਾ-ਸੰਯੁਕਤ ਰਾਸ਼ਟਰ ਦੀ ਵਿਚੋਲਗੀ 'ਚ ਇਥੇ ਚੱਲ ਰਹੀ ਸੀਰੀਆ ਸੰਬੰਧੀ ਗੱਲਬਾਤ 'ਚ ਜੰਗ ਪ੍ਰਭਾਵਿਤ ਖੇਤਰ 'ਚ ਫਸੀਆਂ ਔਰਤਾਂ ਅਤੇ ਬੱਚਿਆਂ ਨੂੰ ਕੱਢਣ ਲਈ ਰਸਤਾ ਦੇਣ 'ਤੇ ਸਹਿਮਤੀ ਦੇ ਬਾਅਦ ਹੁਣ ਦੂਜੇ ਪੱਖਾਂ ਦਰਮਿਆਨ ਸੱਤਾ 'ਚ ਬਦਲਾਅ 'ਤੇ ਵਿਚਾਰ ਦੀ ਸੰਭਾਵਨਾ ਹੈ ਪਰ ਅਸਦ ਸਰਕਾਰ ਅਤੇ ਪੱਛਮੀ ਸਮਰਥਕ ਰਾਸ਼ਟਰੀ ਵਿਰੋਧੀ ਗਠਜੋੜ ਦੇ ਪ੍ਰਤੀਨਿਧੀ ਮੰਡਲਾਂ ਦਰਮਿਆਨ ਇਸ ਪ੍ਰਸ਼ਨ 'ਤੇ ਡੂੰਘਾ ਮਤਭੇਦ ਹਨ।
ਸੰਯੁਕਤ ਰਾਸ਼ਟਰ 'ਚ ਤਰੱਕੀ ਦੇ ਵਿਚੋਲੇ ਲਖਦਰ ਬ੍ਰਾਹਿਮੀ ਨੇ ਸਵੀਕਾਰ ਕੀਤਾ ਹੈ। ਗੱਲਬਾਤ 'ਚ ਤਰੱਕੀ ਦੀ ਰਫਤਾਰ ਕਾਫੀ ਹੌਲੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਗੱਲਬਾਤ ਦੇ ਅੱਗੇ ਵਧਣ ਦੀ ਉਮੀਦ ਹੈ। ਅਸਦ ਸਰਕਾਰ 'ਤੇ ਦੂਜੇ ਜੰਗ ਪ੍ਰਭਾਵਿਤ ਖੇਤਰਾਂ 'ਚ ਰਾਹਤ ਸਮੱਗਰੀ ਪਹੁੰਚਾਉਣ ਲਈ ਰਸਤਾ ਦੇਣ ਦਾ ਦਬਾਅ ਵਧ ਰਿਹਾ ਹੈ। ਇਨ੍ਹਾਂ ਖੇਤਰÎਾਂ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਕਿਸ ਤਰ੍ਹਾਂ ਪਹੁੰਚਾਈ ਜਾਵੇ ਇਸ 'ਤੇ ਦੋਹਾਂ ਪੱਖਾਂ ਦਰਮਿਆਨ ਵਿਵਾਦ ਦੀ ਉਮੀਦ ਕੀਤੀ ਜਾ ਰਹੀ ਹੈ।
ਸੀਰੀਆ ਦੀ ਸਰਕਾਰ ਦੇ ਪ੍ਰਤੀਨਿਧੀ ਮੰਡਲ ਨੇ ਐਤਵਾਰ ਨੂੰ ਉਨ੍ਹਾਂ ਔਰਤਾਂÎ ਅਤੇ ਬੱਚਿਆਂ ਦੀ ਸੂਚੀ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਜੰਗ ਪ੍ਰਭਾਵਿਤ ਘਰਾਂ ਤੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਗਠਜੋੜ ਨੇ ਅਜੇ ਤੱਕ ਇਹ ਸੂਚੀ ਨਹੀਂ ਸੌਂਪੀ ਹੈ। ਸੀਰੀਆ ਦੇ ਵਿਦੇਸ਼ ਉਪ ਮੰਤਰੀ ਫੈਜ਼ਲ ਮੇਕਦਾਦ ਨੇ ਐਤਵਾਰ ਨੂੰ ਕਿਹਾ ਕਿ ਔਰਤਾਂ ਅਤੇ ਬੱਚੇ ਸ਼ਹਿਰ ਛੱਡਣ ਲਈ ਆਜ਼ਾਦ ਹਨ ਪਰ ਹਥਿਆਰਬੰਦ ਗੁੱਟ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ। ਦੋਹਾਂ ਪੱਖਾਂ ਦੀ ਇਸ ਗੱਲਬਾਤ 'ਚ ਸੱਤਾ ਦੇ ਬਦਲਾਅ ਦੇ ਪ੍ਰਸ਼ਨ 'ਤੇ ਸੋਮਵਾਰ ਦੇ ਦਿਨ ਹੀ ਵਿਚਾਰ ਹੋਣਾ ਹੈ ਪਰ ਇਸ ਪ੍ਰਸ਼ਨ 'ਤੇ ਡੂੰਘੇ ਮਤਭੇਦ ਨੂੰ ਦੇਖਦੇ ਹੋਏ ਵਿਚਾਰ ਲਈ ਇਸ ਮਾਮਲੇ ਦੇ ਆਉਣ 'ਤੇ ਵਿਵਾਦ ਸ਼ੁਰੂ ਹੋ ਜਾਣ ਦੀ ਸ਼ੰਕਾ ਹੈ।