ਬੀਜਿੰਗ-ਚੀਨ 'ਚ ਚਾਰ ਅਜਿਹੇ ਵਰਕਰਾਂ ਖਿਲਾਫ ਸੋਮਵਾਰ ਨੂੰ ਮੁਕੱਦਮਾ ਹੋਇਆ ਜੋ ਅਧਿਕਾਰੀਆਂ ਤੋਂ ਆਪਣੀ ਜਾਇਦਾਦ ਐਲਾਨ ਕਰਨ ਦੀ ਮੰਗ ਕਰ ਰਹੇ ਸਨ। ਇਨ੍ਹਾਂ 'ਤੇ ਉੱਪਰ ਵਿਵਸਥਾ 'ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨਿਊ ਸਿਟੀਜਨਜ਼ ਅੰਦੋਲਨ ਨੂੰ ਪੱਛਮੀ ਦੇਸ਼ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਸਖਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ।
ਚੀਨ ਸਰਕਾਰ ਇਸ ਨੂੰ ਵਰਕਰਾਂ ਖਿਲਾਫ ਇਸਤੇਮਾਲ ਕਰ ਰਹੀ ਹੈ। ਚੀਨ ਦੀ ਸਰਕਾਰ ਇਸ ਅੰਦੋਲਨ ਖਿਲਾਫ 10 ਮਹੀਨਿਆਂ ਤੋਂ ਮੁਹਿੰਮ ਚਲਾ ਰਹੀ ਹੈ। ਇਸਦੀ ਸਥਾਪਨਾ ਚੀਨ ਦੇ ਮੰਨੇ-ਪ੍ਰਮੰਨੇ ਮਨੁੱਖੀ ਅਧਿਕਾਰ ਵਰਕਰ ਝੂਝਿਯੋਂਗ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਦਿੰਗ ਜ਼ਿਆਕਸੀ, ਲੀ ਵੇਈ, ਝਾਂਗ ਵਾਓਚੇਂਗ ਅਤੇ ਯੁਬਾਨ ਦੋਂਗ ਦੇ ਖਿਲਾਫ ਸੋਮਵਾਰ ਨੂੰ ਮੁਕੱਦਮਾ ਸ਼ੁਰੂ ਹੋਇਆ ਹੈ। ਇਨ੍ਹਾਂ 'ਤੇ ਲੋਕਾਂ ਦੀ ਭੀੜ ਇੱਕਠੀ ਕਰਕੇ ਜਨਤਕ ਵਿਵਸਥਾ 'ਚ ਹੇਰਾਫੇਰੀ ਕਰਨ ਦਾ ਦੋਸ਼ ਹੈ, ਜਿਸਦੇ ਲਈ ਇਨ੍ਹਾਂ ਨੂੰ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ।