ਕੋਹੀਮਾ- ਨਾਗਾਲੈਂਡ ਜਲਦੀ ਹੀ ਦੇਸ਼ ਦਾ ਪਹਿਲਾ ਜ਼ਿਲਾ ਮਨੁੱਖੀ ਵਿਕਾਸ ਰਿਪੋਰਟ (ਡੀ. ਐਚ. ਡੀ. ਆਰ.) ਪ੍ਰਕਾਸ਼ਤ ਕਰਨ ਵਾਲਾ ਸੂਬਾ ਬਣ ਜਾਵੇਗਾ।
2010 ਵਿਚ ਤਿੰਨ ਜ਼ਿਲਿਆਂ ਕੋਹੀਮਾ, ਫੇਕ ਅਤੇ ਮੋਨ ਦੀ ਮਨੁੱਖੀ ਵਿਕਾਸ ਰਿਪੋਰਟ ਜਾਰੀ ਕਰਨ ਤੋਂ ਬਾਅਦ ਰਾਜਧਾਨੀ ਕੋਹੀਮਾ 'ਚ ਮੁੱਖ ਮੰਤਰੀ ਨੇਫਯੂ ਰਿਯੋ ਨੇ 65ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਦੀਮਾਪੁਰ, ਵੋਖਾ, ਮੋਕੋਚੁੰਗ, ਲੋਂਗਲੇਂਗ ਅਤੇ ਤਵੇਨਸੇਂਗ ਸਮੇਤ 6 ਜ਼ਿਲਿਆਂ ਦੀ ਮਨੁੱਖੀ ਵਿਕਾਸ ਰਿਪੋਰਟ ਜਾਰੀ ਕੀਤੀ ਹੈ। ਨਾਗਾਲੈਂਡ ਦੇ ਮੁੱਖ ਸਕੱਤਰ ਅਲੇਮਤੇਮਸ਼ੀ ਜਮੀਰ ਨੇ ਐਤਵਾਰ ਨੂੰ ਕਿਹਾ ਕਿ ਯੋਜਨਾ ਕਮਿਸ਼ਨ ਅਤੇ ਯੂ. ਐਨ. ਡੀ. ਪੀ. ਨਾਲ ਸਕਾਰਾਤਮਕ ਜਵਾਬ ਪ੍ਰਾਪਤ ਹੋਇਆ ਹੈ ਅਤੇ ਇਸ ਨਾਲ ਸਾਨੂੰ ਪ੍ਰੇਰਣਾ ਮਿਲੀ ਹੈ।