ਕੋਲੰਬੋ-ਸ਼੍ਰੀਲੰਕਾ ਦੇ ਅੰਬਾਲਾਗੋਂਡਾ ਸ਼ਹਿਰ 'ਚ ਇਕ ਆਸਟ੍ਰੇਲੀਆਈ ਵਿਦਿਆਰਥਣ ਨਾਲ ਟੂਰਿਸਟ ਗਾਈਡ ਵਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਅਨੁਸਾਰ ਪੜ੍ਹਾਈ ਲਈ ਸ਼੍ਰੀਲੰਕਾ ਪਹੁੰਚੀ ਵਿਦਿਆਰਥਣ ਨੇ ਪੁਲਸ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਮੁੰਦਰ ਤਟ ਦੇ ਕੋਲ ਸੁੰਨ੍ਹਸਾਨ ਇਲਾਕੇ 'ਚ ਟੂਰਿਸਟ ਗਾਈਡ ਨੇ ਉਸਦੇ ਨਾਲ ਬਲਾਤਕਾਰ ਕੀਤਾ।
ਪੀੜਤ ਲੜਕੀ ਆਸਟ੍ਰੇਲੀਆ ਤੋਂ ਆਈਆਂ 15 ਵਿਦਿਆਰਥਣਾਂ ਦੇ ਦਲ 'ਚ ਸ਼ਾਮਲ ਹੈ, ਜੋ ਇਕ ਹੀ ਵਿਸ਼ੇ ਦੀ ਪੜ੍ਹਾਈ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਲਾਤਕਾਰ ਦੀ ਪੁਸ਼ਟੀ ਲਈ ਲੜਕੀ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਪੁਲਸ ਅਨੁਸਾਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਨੂੰ ਹਿਰਾਸਤ 'ਚ ਲੈਣ ਲਈ ਪੁਲਸ ਉਸਦੀ ਭਾਲ ਕਰ ਰਹੀ ਹੈ।