ਖੇਡ

ਆਈ.ਪੀ.ਟੀ.ਐਲ ਨੇ ਪੰਜ ਟੀਮਾਂ ਦਾ ਐਲਾਨ ਕੀਤਾ

January 22, 2014 07:35 PM

ਮੈਲਬੌਰਨ- ਇੰਟਰਨੈਸ਼ਨਲ ਪ੍ਰੀਮੀਅਰ ਟੈਨਿਸ ਲੀਗ (ਆਈ.ਪੀ.ਟੀ.ਐਲ) ਨੇ ਮੰਗਲਵਾਰ ਨੂੰ ਮੁੰਬਈ ਸਮੇਤ ਪਹਿਲੀਆਂ ਪੰਜ ਟੀਮਾਂ ਦੇ ਨਾਂ ਐਲਾਨੇ ਹਨ। ਆਈ.ਪੀ.ਟੀ.ਐੈੱਲ ਦੇ ਸਹਿ-ਬਾਨੀ ਮਹੇਸ਼ ਭੂਪਤੀ ਨੇ ਕਿਹਾ ਕਿ ਅਸੀਂ ਟੀਮਾਂ ਦਾ ਐਲਾਨ ਕਰਕੇ ਖੁਸ਼ ਹਾਂ। ਇਹ ਟੀਮਾਂ ਬੈਂਕਾਕ, ਸਿੰਗਾਪੁਰ, ਮੁੰਬਈ, ਕੁਆਲਾਲੰਪੁਰ ਅਤੇ ਮੱਧ ਪੂਰਬ ਦੀ ਇਕ ਸ਼ਹਿਰ ਹੈ ਜਿਸ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।


ਆਈ.ਪੀ.ਟੀ.ਐੈੱਲ ਦੀ ਸ਼ੁਰੂਆਤ ਪਿਛਲੇ ਸਾਲ ਮਈ 'ਚ ਹੋਈ ਸੀ। ਇਸ 'ਚ ਦੁਨੀਆ ਦੇ ਸਰਵਸ੍ਰੇਸ਼ਟ ਪੁਰਸ਼ ਤੇ ਮਹਿਲਾ ਪੇਸ਼ੇਵਰ ਟੈਨਿਸ ਖਿਡਾਰੀ ਭਾਗ ਲੈਣਗੇ। ਆਈ.ਪੀ.ਟੀ.ਐੈੱਲ ਦੇ ਸਹਿ ਬਾਨੀ ਬੋਰਿਸ ਬੇਕਰ ਨੇ ਕਿਹਾ ਕਿ ਟੈਨਿਸ ਨੂੰ ਅਜਿਹੀ ਲੀਗ ਦੀ ਲੋੜ ਸੀ। ਮੇਰੇ ਸਮੇਂ 'ਚ ਵੀ ਅਸੀਂ ਚਾਹੁੰਦੇ ਸੀ ਕਿ ਏਸ਼ੀਆ 'ਚ ਵੱਧ ਤੋਂ ਵੱਧ ਟੂਰਨਾਮੈਂਟ ਹੋਣ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy