ਖੇਡ

ਟੇਬਲ ਟੈਨਿਸ 'ਚ ਔਰਤਾਂ ਤੇ ਪੁਰਸ਼ ਨੇ ਭਾਰਤ ਨੂੰ ਦਿਵਾਇਆ ਸੋਨਾ

January 22, 2014 07:34 PM

ਪਣਜੀ- ਭਾਰਤ ਨੇ ਗੋਆ 'ਚ ਚੱਲ ਰਹੀਆਂ ਤੀਜੀਆਂ ਲੂਸੋਫੋਨੀਆ ਖੇਡਾਂ 'ਚ ਆਖਿਰਕਾਰ ਗੋਲਡ ਮੈਡਲਾਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤ ਨੂੰ ਟੇਬਲ ਟੈਨਿਸ 'ਚ ਮਹਿਲਾ ਤੇ ਪੁਰਸ਼ ਦੋਵੇਂ ਵਰਗਾਂ 'ਚ ਸੋਨ ਤਮਗੇ ਹਾਸਲ ਹੋਏ ਹਨ। ਭਾਰਤੀ ਪੁਰਸ਼ ਟੀਮ ਨੇ ਪੁਰਤਗਾਲ ਨੂੰ 3-1 ਨਾਲ ਹਰਾਇਆ ਜਦਕਿ ਭਾਰਤੀ ਮਹਿਲਾਵਾਂ ਨੇ ਆਣੀਆਂ ਯੂਰਪੀ ਵਿਰੋਧਣਾਂ ਨੂੰ ਇਕ ਤਰਫਾ ਮੁਕਾਬਲੇ 'ਚ 3-0 ਨਾਲ ਹਰਾ ਕੇ ਟੀਮ ਮੁਕਾਬਲੇ 'ਚ ਸੋਨ ਤਮਗਾ ਪੱਕਾ ਕੀਤਾ।


ਮਹਿਲਾ ਟੀਮ ਮੁਕਾਬਲੇ 'ਚ ਸ਼੍ਰੀਲੰਕਾ ਚਾਂਦੀ ਤਮਗਾ ਜਦਕਿ ਮਕਾਊ ਕਾਂਸੀ ਤਮਗਾ ਲਿਜਾਣ 'ਚ ਸਫਲ ਰਿਹਾ। ਇਸ ਤੋਂ ਇਲਾਵਾ ਪੁਰਸ਼ ਟੇਬਲ ਟੈਨਿਸ ਟੀਮ ਮੁਕਾਬਲੇ 'ਚ ਪੁਰਤਗਾਲ ਨੂੰ ਚਾਂਦੀ ਤਮਗਾ ਨਾਲ ਸਬਰ ਕਰਨਾ ਪਿਆ ਜਦਕਿ ਸ਼੍ਰੀਲੰਕਾ ਦੇ ਹੱਥ ਕਾਂਸੀ ਦੇ ਤਮਗਾ ਆਇਆ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy