ਖੇਡ

ਸਾਲ ਦਾ ਪਹਿਲਾ ਖਿਤਾਬ ਜਿੱਤਣ ਲਈ ਬੇਤਾਬ ਹਾਂ : ਸਾਇਨਾ

January 23, 2014 04:43 PM

ਲਖਨਊ - ਵਿਸ਼ਵ ਦੀ ਅੱਠਵੇਂ ਨੰਬਰ ਦੀ ਖਿਡਾਰਨ ਤੇ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣਾ ਪਹਿਲਾ ਖਿਤਾਬ ਜਿੱਤਣ ਲਈ ਬੇਤਾਬ ਹੈ।ਇਕ ਲੱਖ 20 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਸਯਦ ਮੋਦੀ ਇੰਟਰਨੈਸ਼ਨਲ ਇੰਡੀਆ ਗ੍ਰਾਂ. ਪ੍ਰੀ. ਗੋਲਡ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਿਚ ਚੋਟੀ ਦਰਜਾ ਪ੍ਰਾਪਤ ਸਾਇਨਾ ਨੇ ਟੂਰਨਾਮੈਂਟ ਦੇ ਮੁੱਖ ਡਰਾਅ ਦੀ ਸ਼ਾਮ 'ਤੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ, ''ਮੈਂ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਸਾਲ ਦਾ ਆਪਣਾ ਖਿਤਾਬ ਜਿੱਤਣ ਲਈ ਬੇਤਾਬ ਹਾਂ।''

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy