ਨਵੀਂ ਦਿੱਲੀ - ਹਾਕੀ ਇੰਡੀਆ ਲੀਗ ਨੇ ਅੱਜ ਐਲਾਨ ਕੀਤਾ ਕਿ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੂਸਰੇ ਟੂਰਨਾਮੈਂਟ ਦੀ ਜੇਤੂ ਟੀਮ ਨੂੰ 2.5 ਕਰੋੜ ਰੁਪਏ ਦਾ ਇਨਾਮ ਮਿਲੇਗਾ। ਆਯੋਜਕਾਂ ਦੇ ਬਿਆਨ ਅਨੁਸਾਰ ''ਜੇਤੂ ਟੀਮ ਨੂੰ ਜਿਥੇ 2.5 ਕਰੋੜ ਰੁਪਏ ਮਿਲਣਗੇ, ਉਥੇ ਹੀ ਉਪ ਜੇਤੂ ਟੀਮ ਨੂੰ 1.5 ਕਰੋੜ ਰੁਪਏ ਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਲੱਖ ਰੁਪਏ ਦਾ ਇਨਾਮ ਮਿਲੇਗਾ।''
ਇਸ ਲੀਗ ਦੇ ਮੈਚ ਦਿੱਲੀ, ਮੁੰਬਈ, ਮੋਹਾਲੀ, ਭੁਵਨੇਸ਼ਵਰ, ਰਾਂਚੀ ਤੇ ਲਖਨਊ ਵਿਚ ਖੇਡੇ ਜਾਣਗੇ। ਚੋਟੀ ਦੀਆਂ ਤਿੰਨ ਟੀਮਾਂ ਨੂੰ ਮਿਲਣ ਵਾਲੀ ਰਾਸ਼ੀ ਦੇ ਇਲਾਵਾ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਨੂੰ 25 ਲੱਖ ਰੁਪਏ ਦਾ ਇਨਾਮ ਮਿਲੇਗਾ। ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ। ਉਭਰਦੇ ਖਿਡਾਰੀ ਲਈ ਵੀ ਇਨਾਮ ਦੀ ਵਿਵਸਥਾ ਕੀਤੀ ਗਈ ਹੈ। ਉਸ ਨੂੰ ਪੋਂਟੀ ਚੱਢਾ ਟੂਰਨਾਮੈਂਟ ਦਾ ਉਭਰਦੇ ਖਿਡਾਰੀ ਪੁਰਸਕਾਰ ਦੇ ਰੂਪ ਵਿਚ 20 ਲੱਖ ਰੁਪਏ ਮਿਲਣਗੇ। ਜਿਹੜਾ ਖਿਡਾਰੀ ਸਾਰਿਆਂ ਦਾ ਪਸੰਦੀਦਾ ਹੋਵੇਗਾ, ਉਸ ਨੂੰ ਮਾਣ ਐਵਾਰਡ ਤੇ 10 ਲੱਖ ਰੁਪਏ, ਜਦਕਿ ਹਰੇਕ ਮੈਨ ਆਫ ਦਿ ਮੈਚ ਨੂੰ 25 ਹਜ਼ਾਰ ਰੁਪਏ ਦਾ ਇਨਾਮ ਮਿਲੇਗਾ। ਹੀਰੋ ਹਾਕੀ ਇੰਡੀਆ ਲੀਗ ਦਾ ਪਹਿਲਾ ਮੈਚ ਜੇ.