ਕੈਲਗਰੀ - ਕੈਨੇਡਾ ਦੇ ਸੂਰਾਂ ਵਿਚ ਭਿਆਨਕ ਬਿਮਾਰੀ ਹੋਣ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ ਪਰੰਤੂ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤੋਂ ਮਨੁੱਖੀ ਸਿਹਤ ਨੂੰ ਕੋਈ ਖਤਰਾ ਨਹੀਂ ਹੈ | ਓਾਟਾਰੀਓ ਦੇ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਬਿਮਾਰੀ ਦਾ ਇਹ ਮਾਮਲਾ ਮਿਡਲਸੈਕਸ ਕਾਉਂਟੀ ਦੇ ਇਕ ਫਾਰਮ ਵਿਚ ਸਾਹਮਣੇ ਆਇਆ ਹੈ |
ਸੂਰ ਦੇ ਨਮੂਨੇ ਦੀ ਪਰਖ ਗੂਲਫ ਦੀ ਲੈਬਾਰਟਰੀ ਵਿਚ ਕੀਤੀ ਗਈ ਹੈ ਤੇ ਨਮੂਨਿਆਂ ਨੂੰ ਹੋਰ ਪਰਖ ਵਾਸਤੇ ਵਿਨੀਪੈੱਗ ਭੇਜ ਦਿੱਤਾ ਗਿਆ ਹੈ | ਡਾਕਟਰ ਗਰੇਗ ਡੌਗਲਸ ਨੇ ਬਿਮਾਰੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਫਾਰਮ ਵਿਚ ਕਈ ਸੂਰ ਮਰ ਚੁੱਕੇ ਹਨ ਤੇ ਫਾਰਮ ਨੂੰ ਪੂਰੀ ਤਰਾਂ ਕੰਟਰੋਲ ਵਿਚ ਕਰ ਲਿਆ ਗਿਆ ਹੈ | ਫਾਰਮ ਦਾ ਮਾਲਕ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ | ਇਥੇ ਵਰਨਣਯੋਗ ਹੈ ਕਿ ਇਸ ਬਿਮਾਰੀ ਕਾਰਨ ਅਮਰੀਕਾ ਵਿਚ ਸੂਰਾਂ ਦੇ ਲੱਖਾਂ ਬੱਚੇ ਮਰ ਚੁੱਕੇ ਹਨ |