ਵਾਸ਼ਿੰਗਟਨ— ਅਫਗਾਨਿਸਤਾਨ 'ਚ ਕੈਦੀਆਂ ਨੂੰ ਰਿਹਾਅ ਕਰਨ ਦੇ ਸਰਕਾਰ ਦੇ ਕਦਮ ਦੀ ਪੇਂਟਾਗਨ ਨੇ ਸੋਮਵਾਰ ਨੂੰ ਨਿੰਦਾ ਕੀਤੀ। ਅਫਗਾਨਿਸਤਾਨ ਨੇ 88 'ਚੋਂ 37 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ ਅਮਰੀਕਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸ ਰਿਹਾ ਹੈ। ਇਸ ਵਿਸ਼ੇਸ਼ ਸਰਕਾਰੀ ਕਮੇਟੀ, ਅਫਗਾਨਿਸਤਾਨ ਰਿਵਿਊ ਬੋਰਡ (ਏ. ਆਰ. ਬੀ.) ਨੇ ਸੋਮਵਾਰ ਨੂੰ 37 ਕੈਦੀਆਂ ਨੂੰ ਬਗਰਾਮ ਹਵਾਈ ਅੱਡੇ 'ਤੇ ਰਿਹਾਅ ਕਰਨ ਦਾ ਫੈਸਲਾ ਸੁਣਾਇਆ।
ਪੇਂਟਾਗਨ ਦੇ ਬੁਲਾਰੇ ਕਰਨਲ ਸਟੀਵ ਵਾਰੇਨ ਨੇ ਕਿਹਾ ਕਿ ਨਿਆਇਕ ਪ੍ਰਕਿਰਿਆ ਤੋਂ ਬਾਹਰ ਜਾ ਕੇ ਕੈਦੀਆਂ ਦੀ ਰਿਹਾਈ ਦੇ ਫੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ। ਵਾਰੇਨ ਨੇ ਕਿਹਾ ਕਿ ਏ. ਆਰ. ਬੀ. ਖਤਰਨਾਕ ਅੱਤਵਾਦੀਆਂ ਨੂੰ ਰਿਹਾਅ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਿਹਾਅ ਕੀਤੇ ਜਾ ਰਹੇ 37 'ਚੋਂ 17 ਕੈਦੀ ਦੇਸੀ ਬੰਬਾਂ ਨਾਲ ਧਮਾਕਾ ਕਰਨ ਦੀ ਵਾਰਦਾਤਾਂ 'ਚ ਸ਼ਾਮਲ ਰਹੇ ਹਨ, ਜਦੋਂਕਿ 7 ਕੈਦੀ ਸੀਧੇ ਤੌਰ 'ਤੇ ਅਫਗਾਨਿਸਤਾਨ ਫੌਜ ਅਤੇ ਗਠਬੰਧਨ ਫੌਜ 'ਤੇ ਕੀਤੇ ਗਏ ਹਮਲਿਆਂ ਨਾਲ ਜੁੜੇ ਰਹੇ ਹਨ। ਵਾਰੇਨ ਨੇ ਪੇਂਟਾਗਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਬੁਰੇ ਲੋਕ ਹਨ। ਇਨ੍ਹਾਂ ਦੇ ਹੱਥਾਂ 'ਚ ਨਿਰਦੋਸ਼ ਲੋਕਾਂ ਦਾ ਖੂਨ ਲੱਗਾ ਹੈ। ਅਫਗਾਨਿਸਤਾਨ ਅਤੇ ਅਮਰੀਕੀ ਗਠਬੰਧਨ ਦੇ ਫੌਜੀਆਂ ਦਾ ਖੂਨ ਇਨ੍ਹਾਂ ਦੇ ਹੱਥੋਂ ਹੋਇਆ ਹੈ।