ਤਹਿਰਾਨ— ਈਰਾਨ ਅਤੇ ਦੁਨੀਆ ਦੀਆਂ 6 ਸ਼ਕਤੀਆਂ ਦੇ ਵਿੱਚ ਅਗਲੇ ਦੌਰ ਦੀ ਪ੍ਰਮਾਣੂੰ ਗੱਲਬਾਤ ਲਈ ਅਜੇ ਤੱਕ ਜਗ੍ਹਾ ਤੈਅ ਨਹੀਂ ਹੋਈ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਈਰਾਨ ਵੱਲੋਂ ਗਠਿਤ ਸਮਝੌਤਾ ਦਲ ਦੇ ਮੈਂਬਰ ਅਤੇ ਵਿਧੀ ਅਤੇ ਕੌਮਾਂਤਰੀ ਮਾਮਲਿਆਂ ਲਈ ਉਪ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਕਚੀ ਨੇ ਕਿਹਾ ਕਿ ਦੋਵੇਂ ਧਿਰ ਸਮਾਂ ਅਤੇ ਸਥਾਨ ਤੈਅ ਕਰਨ ਲਈ ਚਰਚਾ 'ਚ ਜੁਟੇ ਹੋਏ ਹਨ।
ਸੋਮਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਦੇ 6 ਤਾਕਤਵਰ ਦੇਸ਼ਾਂ— ਰੂਸ, ਚੀਨ, ਅਮਰੀਕਾ, ਫ੍ਰਾਂਸ, ਬ੍ਰਿਟੇਨ ਅਤੇ ਜਰਮਨੀ ਨਾਲ ਈਰਾਨ ਦੀ ਗੱਲਬਾਤ ਫਰਵਰੀ 'ਚ ਨਿਊਯਾਰਕ 'ਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਦੀ ਚੋਣ ਕੀਤੀ ਗਈ ਹੈ, ਕਿਉਂਕਿ ਉੱਥੇ ਦਾ ਢਾਂਚਾ ਜੇਨੇਵਾ ਵਰਗਾ ਹੈ। ਈਰਾਨ ਨਾਲ 6 ਸ਼ਕਤੀਆਂ ਦੀ ਪਿਛਲੇ ਦੌਰ ਦੀ ਗੱਲਬਾਤ ਜੇਨੇਵਾ 'ਚ ਹੋਈ ਸੀ। 24 ਨਵੰਬਰ 2013 ਨੂੰ ਜੇਨੇਵਾ 'ਚ ਈਰਾਨ ਅਤੇ 6 ਸ਼ਕਤੀਆਂ ਨੇ ਇਕ ਪ੍ਰਮਾਣੂੰ ਸਮਝੌਤਾ ਕੀਤਾ ਸੀ। ਦੋਹਾਂ ਧਿਰਾਂ ਨੇ 20 ਜਨਵਰੀ ਤੋਂ ਸਮਝੌਤੇ ਨੂੰ ਲਾਗੂ ਕਰਨਾ ਸ਼ੁਰੂ ਕੀਤਾ।