ਦੁਨੀਆਂ

ਪਾਕਿਸਤਾਨ ਨੇ ਭਾਰਤ ਬਾਰੇ ਅਲਾਪੇ ਪੁਰਾਣੇ ਰਾਗ

January 28, 2014 09:42 PM

ਵਾਸ਼ਿੰਗਟਨ— ਪਾਕਿਸਤਾਨ ਨੇ ਅਮਰੀਕਾ ਨਾਲ 3 ਸਾਲ ਤੋਂ ਬਾਅਦ ਰਣਨੀਤੀਕ ਸੰਵਾਦ ਬਹਾਲ ਕੀਤਾ ਹੈ। ਇਸ ਨਾਲ ਹੀ ਪਾਕਿਸਤਾਨ ਨੇ ਅਮਰੀਕਾ ਨੂੰ ਸ਼ਿਕਾਇਤ ਕੀਤੀ ਕਿ ਜਿਸ ਗੰਭੀਰਤਾ ਨਾਲ ਭਾਰਤ ਦੀਆਂ ਚਿੰਤਾਵਾਂ ਤੋਂ ਪਾਕਿਸਤਾਨ ਨੂੰ ਜਾਣੂ ਕਰਵਾਇਆ ਜਾਂਦਾ ਹੈ, ਉਸ ਗੰਭੀਰਤਾ ਨਾਲ ਪਾਕਿਸਤਾਨ ਦੀ ਜਾਇਜ਼ ਚਿੰਤਾਵਾਂ ਤੋਂ ਭਾਰਤ ਨੂੰ ਜਾਣੂ ਨਹੀਂ ਕਰਵਾਇਆ ਜਾਂਦਾ।


ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨਾਲ ਮੁਲਾਕਾਤ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਕਸ਼ਮੀਰ ਵਿਵਾਦ ਦੇ ਹੱਲ ਤੋਂ ਬਾਅਦ ਹੀ ਭਾਰਤ ਨਾਲ ਰਿਸ਼ਤੇ ਆਮ ਹੋ ਸਕਦੇ ਹਨ, ਪਰ ਦੋਹਾਂ ਦੇਸ਼ਾਂ ਦੇ ਵਿੱਚ ਸਾਰਾ ਦਿਨ ਚੱਲੇ ਸੰਵਾਦ ਤੋਂ ਬਾਅਦ ਜਾਰੀ ਸੰਯੁਕਤ ਬਿਆਨ 'ਚ ਨਾ ਤਾਂ ਭਾਰਤ ਨਾਲ ਸੰਬੰਧਤ ਮੁੱਦਿਆਂ ਦੇ ਸੰਬੰਧ 'ਚ ਪਾਕਿਸਤਾਨ 'ਤੇ ਬਣਾਏ ਜਾ ਰਹੇ ਢੇਰ ਸਾਰੇ ਦਬਾਅ ਨੂੰ ਲੈ ਕੇ ਇਸਲਾਮਾਬਾਦ ਦੀ ਸ਼ਿਕਾਇਤ ਦਾ ਕੋਈ ਜ਼ਿਕਰ ਹੈ ਅਤੇ ਨਾ ਹੀ ਕਸ਼ਮੀਰ ਮੁੱਦੇ ਦਾ, ਜਿਸ ਨੂੰ ਅਮਰੀਕਾ ਦੋਹਾਂ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਦਾ ਦੋ-ਪੱਖੀ ਮੁੱਦਾ ਮੰਨਦਾ ਹੈ, ਪਰ ਅਮਰੀਕਾ ਨੇ ਪਾਕਿਸਤਾਨ ਅਤੇ ਭਾਰਤ ਵੱਲੋਂ ਸੰਬੰਧਾਂ ਨੂੰ ਸੁਧਾਰਨ ਲਈ ਚੁੱਕੇ ਗਏ ਕਦਮ ਦਾ ਸਵਾਗਤ ਕੀਤਾ ਹੈ।


ਕੇਰੀ ਅਤੇ ਅਜੀਜ਼ ਨੇ ਮੰਨਿਆ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਸੁਧਰੇ ਹੋਏ ਰਿਸ਼ਤੇ ਸਥਿਰਤਾ ਅਤੇ ਤਰੱਕੀ ਨੂੰ ਵਾਧਾ ਦੇਣਗੇ, ਜਿਸ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਭ ਮਿਲੇਗਾ। ਬਿਆਨ ਦੇ ਮੁਤਾਬਕ ਅਮਰੀਕਾ ਨੇ ਖੇਤਰ ਦੀ ਜਨਤਾ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸ਼ਾਂਤੀਪੂਰਣ ਗੁਆਂਢ ਅਤੇ ਆਰਥਿਕ ਤਰੱਕੀ ਦੇ ਸੁਪਨੇ ਅਤੇ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਨੂੰ ਸੁਧਾਰਨ ਲਈ ਚੁੱਕੇ ਗਏ ਕਦਮ ਦਾ ਸਵਾਗਤ ਕੀਤਾ। ਸੰਯੁਕਤ ਬਿਆਨ 'ਚ ਹਰ ਤਰ੍ਹਾਂ ਦੇ ਅੱਤਵਾਦ ਅਤੇ ਇਸ ਦੇ ਪ੍ਰਸਾਰ ਦੀ ਨਿੰਦਾ ਕੀਤੀ ਗਈ ਹੈ।


ਕੇਰੀ ਨੇ ਪਾਕਿਸਤਾਨ ਵੱਲੋਂ ਅੱਤਵਾਦ ਦੇ ਖਾਤਮੇ ਲਈ ਚੁੱਕੇ ਗਏ ਕਦਮ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ ਪਾਕਿਸਤਾਨੀ ਦੂਤਘਰ 'ਚ ਪਾਕਿਸਤਾਨ ਪ੍ਰਤੀਨਿਧੀਮੰਡਲ ਲਈ ਆਯੋਜਿਤ ਰਾਤ ਦੇ ਖਾਣੇ 'ਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਹੀਥਰ ਹਿਗਿਨਬਾਟਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਮੱਧ ਅਤੇ ਦੱਖਣੀ ਏਸ਼ੀਆਈ ਦੇਸ਼ਾਂ 'ਚ ਆਪਸੀ ਲਾਭ ਵਾਲੇ ਆਰਥਿਕ ਸੰਬੰਧਾਂ ਦੇ ਵਿਕਾਸ ਦੀ ਵੱਡੀ ਸੰਭਾਵਨਾ ਦੇਖਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਭਾਰਤ ਸਮੇਤ ਇਸ ਖੇਤਰ ਦੇ ਹੋਰ ਦੇਸ਼ਾਂ ਨਾਲ ਵਪਾਰ ਨੂੰ ਵਾਧਾ ਦਿੰਦਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy