ਨਵੀਂ ਦਿੱਲੀ-ਸੰਸਾਰਕ ਪੱਧਰ 'ਤੇ ਸ਼ੇਅਰ ਬਾਜ਼ਾਰ ਵਿਚ ਹੋਈ ਬਿਕਵਾਲੀ ਨਾਲ ਪੀਲੀ ਧਾਤ ਵਿਚ ਤੇਜ਼ੀ ਅਤੇ ਘਰੇਲੂ ਪੱਧਰ 'ਤੇ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 70 ਰੁਪਏ ਚਮਕ ਕੇ 30570 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਚਾਂਦੀ 75 ਰੁਪਏ ਦੀ ਬੜ੍ਹਤ ਲੈ ਕੇ 45075 ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ।
ਕੌਮਾਂਤਰੀ ਪੱਧਰ 'ਤੇ ਸੋਨਾ 0.1 ਫੀਸਦੀ ਵੱਧਕੇ 1270.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕਾ ਸੋਨਾ ਵਾਅਦਾ 6 ਡਾਲਰ ਚੜ੍ਹਕੇ 1270.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਡੀਲਰਾਂ ਦਾ ਕਹਿਣਾ ਹੈ ਕਿ ਸੰਸਾਰਕ ਪੱਧਰ 'ਤੇ ਸ਼ੇਅਰ ਬਾਜ਼ਾਰ ਵਿਚ ਹੋਈ ਗਿਰਾਵਟ ਨਾਲ ਨਿਵੇਸ਼ਕਾਂ ਨੇ ਪੀਲੀ ਧਾਤ ਵੱਲ ਰੁਖ਼ ਕੀਤਾ ਹੈ।
ਸੋਨੇ ਦੇ ਹੁਣ 1300 ਡਾਲਰ ਪ੍ਰਤੀ ਔਂਸ ਦੇ ਪੱਧਰ ਦੇ ਪਾਰ ਕਰਨ ਦੀ ਸੰਭਾਵਨਾ ਦਿਖ ਰਹੀ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਇਸੇ ਮਹੀਨੇ ਤੋਂ 85 ਅਰਬ ਡਾਲਰ ਦੇ ਮਾਸਿਕ ਬੌਂਡ ਖ਼ਰੀਦ ਵਿਚ 10 ਅਰਬ ਦੀ ਕਮੀ ਕਰਨ ਦੀ ਸੰਭਾਵਨਾ ਨਾਲ ਸ਼ੇਅਰ ਬਾਜ਼ਾਰਾਂ ਵਿਚ ਬਿਕਵਾਲੀ ਹੋਈ ਹੈ। ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਨਿਕਲ ਕੇ ਸੁਰੱਖਿਅਤ ਨਿਵੇਸ਼ ਦੇ ਲਈ ਸੋਨੇ ਵੱਲ ਰੁਖ਼ ਕੀਤਾ ਹੈ। ਇਸ ਦੌਰਾਨ ਚਾਂਦੀ 0.5 ਫੀਸਦੀ ਚੜ੍ਹਕੇ 19.95 ਡਾਲਰ ਪ੍ਰਤੀ ਔਂਸ ਬੋਲੀ ਗਈ।