ਚੰਡੀਗੜ੍ਹ-ਯਾਤਰੀ ਅਤੇ ਵਣਜਕ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਨੇ ਹਲਕੇ ਕਮਰਸ਼ੀਅਲ ਵਾਹਨ ਦੀ ਸ਼੍ਰੇਣੀ ਵਿਚ ਵੱਧ ਸ਼ਕਤੀਸ਼ਾਲੀ ਅਤੇ ਨਵੇਂ ਫੀਚਰਸ ਨਾਲ ਲੈਸ ਨਵੀਂ 'ਬੋਲੇਰੋ ਪਿਕ-ਅਪ ਫਲੈਟ ਬੈਡ' ਬਾਜ਼ਾਰ ਵਿਚ ਉਤਾਰੀ ਹੈ।
ਕੰਪਨੀ ਦੇ ਚੀਫ ਸੇਲਸ ਐਂਡ ਕਸਟਮਰਸ ਕੇਅਰ ਅਧਿਕਾਰੀ ਅਰੁਣ ਮਲਹੋਤਰਾ ਨੇ ਸੋਮਵਾਰ ਨੂੰ ਦੱਸਿਆ ਕਿ ਬੋਲੇਰੋ ਪਿਕ ਅਪ ਫਲੈਟ ਬੈਡ ਮਾਈਕ੍ਰੋ ਹਾਈਬ੍ਰਿਡ ਤਕਨੀਕ ਅਤੇ ਵੱਧ ਸ਼ਕਤੀਸ਼ਾਲੀ ਇੰਜਨ ਅਤੇ ਬ੍ਰੇਕ ਪਣਾਲੀ ਨਾਲ ਲੈਸ ਹੈ। ਇਸ ਦੇ ਕਾਰਗੋ ਬਕਸੇ ਨੂੰ ਜਿੱਥੇ ਵੱਡਾ ਕੀਤਾ ਗਿਆ ਹੈ ਉਥੇ ਇਸ ਦੇ ਕੈਬਿਨ ਦੀ ਅੰਦਰੂਨੀ ਅਤੇ ਬਾਹਰੀ ਲੁਕ ਨੂੰ ਆਕਰਸ਼ਕ ਬਣਾਉਣ ਦੇ ਲਈ ਇਸ ਵਿਚ ਅਨੇਕ ਨਵੇਂ ਫੀਚਰਸ ਜੋੜੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬੋਲੇਰੋ ਪਹਿਲੇ ਦੇ ਮੁਕਾਬਲੇ ਕਰੀਬ 12000 ਰੁਪਏ ਮਹਿੰਗੀ ਹੈ। ਇਹ ਪਹਿਲੇ ਤੋਂ ਬਿਹਤਰ ਅਰਥਾਤ 13.86 ਕਿਲੋਮੀਟਰ ਦੀ ਮਾਈਲੇਜ ਦੇਵੇਗੀ।