ਐਨ. ਆਰ. ਆਈ.

ਗੋਰੇ ਪੁਲਿਸ ਮੁਖੀ ਵੱਲੋਂ ਕੈਨੇਡੀਅਨ ਸਿੱਖ ਬੱਚਿਆਂ ਨਾਲ ਗੁਰਦੁਆਰੇ 'ਚ ਵਿਚਾਰ-ਵਟਾਂਦਰਾ

January 26, 2014 10:32 PM

ਵੈਨਕੂਵਰ, -ਕੈਨੇਡਾ ਦੇ ਜੰਮਪਲ ਸਿੱਖ ਬੱਚਿਆਂ ਨੂੰ ਗੁਰਮਤਿ ਸੈਂਟਰ ਐਬਟਸਫੋਰਡ ਦੇ ਵਿਸ਼ੇਸ਼ ਦੀਵਾਨ 'ਚ ਸੰਬੋਧਨ ਕਰਨ ਲਈ ਸ਼ਹਿਰ ਦੇ ਪੁਲਿਸ ਮੁਖੀ ਬੌਬ ਰਿੱਚ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਪੁੱਜੇ | ਉਨ੍ਹਾਂ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਜਿੱਥੇ ਸਿੱਖੀ ਕਦਰਾਂ-ਕੀਮਤਾਂ ਦੀ ਭਰਪੂਰ ਸ਼ਲਾਘਾ ਕੀਤੀ, ਉਥੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਪੁਲਿਸ 'ਚ ਭਰਤੀ ਹੋਣ ਦਾ ਸੱਦਾ ਦਿੱਤਾ |


ਪੰਜਾਬੀ ਬੋਲਣ ਵਾਲੇ ਪੁਲਿਸ ਅਫਸਰਾਂ ਦੀ ਲੋੜ ਸਬੰਧੀ ਬੌਬ ਰਿੱਚ ਨੇ ਕਿਹਾ ਕਿ ਸ਼ਹਿਰ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਦੀ ਵਸੋਂ ਹੋਣ ਕਾਰਨ ਹੁਣ ਪੰਜਾਬੀ ਪੁਲਿਸ ਅਫਸਰਾਂ ਨੂੰ ਇਸ ਕਿੱਤੇ 'ਚ ਆਉਣਾ ਚਾਹੀਦਾ ਹੈ | ਸ਼ਹਿਰ 'ਚ ਜੁਰਮ ਅਤੇ ਨਸ਼ੀਲੇ ਪਦਾਰਥਾਂ 'ਤੇ ਕਾਬੂ ਪਾਉਣ 'ਚ ਉਨ੍ਹਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ |


ਇਸ ਮੌਕੇ 'ਤੇ ਗੁਰਮਤਿ ਸੈਂਟਰ ਦੇ ਬੱਚਿਆਂ ਵੱਲੋਂ ਪੁਲਿਸ ਮੁਖੀ ਨੂੰ ਪੁੱਛੇ ਗਏ ਸਵਾਲਾਂ ਦਾ ਉਨ੍ਹਾਂ ਵੱਲੋਂ ਭਾਵਪੂਰਤ ਉੱਤਰ ਦਿੱਤਾ ਗਿਆ | ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਅਤੇ ਗੁਰਮਤਿ ਸੈਂਟਰ ਵੱਲੋਂ ਚੀਫ਼ ਬੌਬ ਰਿਚ ਨੂੰ ਪਲੈਕ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ | ਭਾਈ ਜਤਿੰਦਰ ਸਿੰਘ ਬਰਾੜ ਨੇ ਮੰਚ ਦੀ ਕਾਰਵਾਈ ਨਿਭਾਈ |

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy