ਐਨ. ਆਰ. ਆਈ.

ਕੈਨੇਡਾ 'ਚ ਠੰਢ ਦਾ ਜ਼ੋਰ ਜਾਰੀ

January 26, 2014 10:32 PM

ਟੋਰਾਂਟੋ, -ਕੈਨੇਡਾ ਦੇ ਮੱਧ ਪੂਰਬੀ ਇਲਾਕਿਆਂ 'ਚ ਬੀਤੇ ਲਗਭਗ ਦੋ ਹਫਤਿਆਂ ਤੋਂ ਸਖਤ ਠੰਢ ਦਾ ਕਹਿਰ ਜਾਰੀ ਹੈ | ਤਾਪਮਾਨ ਜਮਾਓ ਦਰਜੇ ਤੋਂ 25/30 ਡਿਗਰੀ ਸੈਂਟੀਗਰੇਡ ਤੱਕ ਡਿਗਿਆ ਹੈ | ਹੱਡ-ਚੀਰਵੀਂ ਸੀਤ ਲਹਿਰ ਨਾਲ ਕਿਤੇ ਜ਼ਿਆਦਾ ਠੰਢ ਮਹਿਸੂਸ ਹੁੰਦੀ ਹੈ |


ਟੋਰਾਂਟੋ ਖੇਤਰ ਵਿਚ ਬੀਤੇ ਕੱਲ੍ਹ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਹਨ੍ਹੇਰੀ ਵਗੀ ਜਿਸ ਨਾਲ ਜ਼ਮੀਨ 'ਤੇ ਪਈ ਬਰਫ ਉਡੀ ਤਾਂ ਜਨ-ਜੀਵਨ ਵਿਚ ਵਿਘਨ ਪਿਆ | ਸੜਕਾਂ 'ਤੇ ਬਰਫੀਲੀ ਪਰਤ ਜੰਮਣ ਨਾਲ ਵੱਡੀ ਗਿਣਤੀ ਵਿਚ ਮਾਰੂ ਹਾਦਸੇ ਵਾਪਰ ਚੁੱਕੇ ਹਨ ਅਤੇ ਹਵਾਈ ਅੱਡਿਆਂ 'ਤੇ ਜਹਾਜ਼ਾਂ ਦੀ ਆਵਾਜਾਈ ਵਿੱਚ ਖਲਲ ਪਿਆ ਹੈ |

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
ਹੋਰ ਐਨ. ਆਰ. ਆਈ. ਖਬਰਾਂ
ਚ੍ਰਚਿਤ ਖਬਰਾਂ
Copyright © 2012 Calgary Indians All rights reserved. Terms & Conditions Privacy Policy