ਨਵੀਂ ਦਿੱਲੀ- ਜੰਮੂ-ਕਸ਼ਮੀਰ ਵਿਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਸੱਤਾਧਾਰੀ ਗਠਜੋੜ ਇਨ੍ਹਾਂ ਸੰਕੇਤਾਂ ਦਰਮਿਆਨ ਟੁੱਟ ਸਕਦਾ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੋਹਾਂ ਪਾਰਟੀ ਦਰਮਿਆਨ ਮਤਭੇਦਾਂ ਕਾਰਣ ਤਿਆਗ ਪੱਤਰ ਦੇਣ 'ਤੇ ਵਿਚਾਰ ਕਰ ਰਹੇ ਹਨ।
ਦੋਵੇਂ ਪਾਰਟੀਆਂ ਇਕ ਟਕਰਾਅ ਦੀ ਰਾਹ 'ਤੇ ਚਲ ਪਈਆਂ ਹਨ ਅਤੇ ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਮਾਮਲਿਆਂ ਲਈ ਪ੍ਰਦੇਸ਼ ਮੁਖੀ ਅੰਬਿਕਾ ਸੋਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੈਫੂਦੀਨ ਸੋਜ, ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਉਮਰ ਦਰਮਿਆਨ ਸੋਮਵਾਰ ਨੂੰ ਇੱਥੇ ਬੈਠਕ ਦੇ ਬਾਵਜੂਦ ਇਸ ਗਤੀਰੋਧ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।
ਨੈਸ਼ਨਲ ਕਾਨਫਰੰਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਕਾਰਣਾਂ ਨਾਲ ਨਾਖੁਸ਼ ਮੁੱਖ ਮੰਤਰੀ ਅਹੁਦਾ ਛੱਡਣ 'ਤੇ ਵਿਚਾਰ ਕਰ ਰਹੇ ਹਨ ਕਿਉਂਕਿ ਪ੍ਰਦੇਸ਼ ਕਾਂਗਰਸ ਇਸ ਯੋਜਨਾ ਨੂੰ ਨਾਕਾਮ ਕਰਨ ਨੂੰ ਵਚਨਬੱਧ ਪ੍ਰਤੀਤ ਹੁੰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਸ ਯੋਜਨਾ ਨਾਲ ਆਉਣ ਵਾਲੀਆਂ ਚੋਣਾਂ ਨਾਲ ਨੈਸ਼ਨਲ ਕਾਨਫਰੰਸ ਨੂੰ ਲਾਭ ਹੋਵੇਗਾ। ਬੀਤੇ ਪੰਜ ਸਾਲਾਂ ਤੋਂ ਗਠਜੋੜ ਦੀ ਅਗਵਾਈ ਕਰਨ ਵਾਲੇ ਉਮਰ ਜੇਕਰ ਤਿਆਗ ਪੱਤਰ ਦਿੰਦੇ ਹਨ ਤਾਂ ਨੈਸ਼ਨਲ ਕਾਨਫਰੰਸ ਵਿਧਾਨ ਸਭਾ ਚੋਣਾਂ ਨੂੰ ਅੱਗੇ ਵਧਾਉਣ ਨੂੰ ਜ਼ੋਰ ਦੇ ਸਕਦੀ ਹੈ।