ਜੀਵਨ ਸ਼ੈਲੀ

10 ਤਰੀਕੇ ਬਿਨਾਂ ਡਾਈਟਿੰਗ ਭਾਰ ਘੱਟ ਕਰਨ ਦੇ

January 21, 2014 12:53 AM

1. ਨਾਸ਼ਤਾ ਹਰ ਰੋਜ਼ ਲਓ : ਜਿਹੜੇ ਲੋਕ ਨਾਸ਼ਤਾ ਕਰਦੇ ਹਨ, ਉਨ੍ਹਾਂ ਦਾ ਬੀ. ਐਮ. ਆਈ. ਨਾਸ਼ਤਾ ਨਾ ਕਰਨ ਵਾਲਿਆਂ ਨਾਲੋਂ ਘੱਟ ਰਹਿੰਦਾ ਹੈ ਅਤੇ ਉਹ ਵਧੇਰੇ ਕਾਰਗੁਜ਼ਾਰੀ ਦਿਖਾਉਂਦੇ ਹਨ | ਆਪਣੇ ਦਿਨ ਦੀ ਸ਼ੁਰੂਆਤ ਸਾਬਤ ਅਨਾਜ ਫਲਾਂ ਸਹਿਤ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਨਾਲ ਸ਼ੁਰੂ ਕਰੋ |
2. ਰਾਤ ਵੇਲੇ ਰਸੋਈ ਬੰਦ ਕਰ ਦਿਓ : ਆਪਣੇ ਖਾਣੇ ਨੂੰ ਬੰਦ ਕਰਨ ਦਾ ਇਕ ਸਮਾਂ ਨਿਯਤ ਕਰੋ, ਦੇਰ ਰਾਤ ਕਦੇ ਵੀ ਟੀ. ਵੀ. ਆਦਿ ਦੇਖਦਿਆਂ ਬੇਧਿਆਨੇ ਸਨੈਕਸ ਆਦਿ ਨਾ ਖਾਓ | ਤੁਸੀਂ ਇਕ ਕੱਪ ਚਾਹ ਜਾਂ ਆਈਸ ਕ੍ਰੀਮ ਜਾਂ ਯੋਗਹਰਟ ਲੈ ਸਕਦੇ ਹੋ, ਜੇਕਰ ਰਾਤ ਦੇ ਖਾਣੇ ਪਿੱਛੋਂ ਕੁਝ ਮਿੱਠਾ ਚਾਹੁੰਦੇ ਹੋ ਤਾਂ ਖਾਣ ਪਿੱਛੋਂ ਬਰੁਸ਼ ਜ਼ਰੂਰ ਕਰੋ, ਤਾਂ ਜੋ ਤੁਸੀਂ ਇਸ ਤੋਂ ਬਾਅਦ ਘੱਟ ਤੋਂ ਘੱਟ ਖਾਓ ਜਾਂ ਪੀਓ |
3. ਤਰਲ ਕੈਲੋਰੀਜ਼ ਨੂੰ ਸਿਆਣਪ ਨਾਲ ਚੁਣੋ : ਮਿੱਠੇ ਪੀਣ ਵਾਲੇ ਪਦਾਰਥ ਕੈਲੋਰੀਜ਼ 'ਚ ਵਾਧਾ ਕਰਦੇ ਹਨ ਪਰ ਜਿਵੇਂ ਠੋਸ ਭੋਜਨ ਭੁੱਖ ਘਟਾਉਂਦੇ ਹਨ, ਇਨ੍ਹਾਂ ਨੂੰ ਨਾ ਘਟਾਓ | ਆਪਣੀ ਪਿਆਸ ਨੂੰ ਪਾਣੀ ਨਾਲ ਬੁਝਾਓ | ਜੇਕਰ ਤੁਸੀਂ ਖਾਣੇ ਤੋਂ ਪਹਿਲਾਂ ਭੁੱਖ ਮਹਿਸੂਸ ਕਰਦੇ ਹੋ ਤਾਂ ਪੌਸ਼ਟਿਕ ਅਤੇ ਘੱਟ ਕੈਲੋਰੀਜ਼ ਵਾਲੀਆਂ ਸਬਜ਼ੀਆਂ ਤੋਂ ਬਣੇ ਸੂਪ ਲੈ ਸਕਦੇ ਹੋ | 
4. ਵਧੇਰੇ ਚੀਜ਼ਾਂ ਲਓ : ਘੱਟ ਕੈਲੋਰੀਜ਼ ਵਾਲੇ ਜ਼ਿਆਦਾ ਫਲ, ਸਬਜ਼ੀਆਂ ਸਰੀਰ ਵਿਚੋਂ ਵਾਧੂ ਕੈਲੋਰੀਜ਼ ਨੂੰ ਬਾਹਰ ਕੱਢਦੇ ਹਨ ਜਾਂ ਤੁਸੀਂ ਆਪਣਾ ਦੁਪਹਿਰ ਜਾਂ ਰਾਤ ਦਾ ਖਾਣਾ ਖਾਣ ਵੇਲੇ ਇਕ ਸਬਜ਼ੀਆਂ ਦਾ ਸਲਾਦ, ਇਕ ਕਟੋਰੀ ਸੂਪ ਲੈ ਸਕਦੇ ਹੋ |
5. ਅਨਾਜ ਨੂੰ ਤਰਜੀਹ ਦਿਓ : ਰੀਫਾਇੰਡ ਗਰੇਨ ਜਿਵੇਂ ਵਾਈਟ ਬਰੈੱਡ, ਕੇਕ, ਬਿਸਕੁਟ ਦੀ ਥਾਂ ਸਾਬਤ ਅਨਾਜ ਨੂੰ ਬਦਲ ਵਜੋਂ ਵਰਤੋ | ਤੁਹਾਨੂੰ ਆਪਣੇ ਭੋਜਨ ਵਿਚ ਫਾਇਬਰ ਭੋਜਨ ਸ਼ਾਮਿਲ ਕਰਨ ਦੀ ਲੋੜ ਹੈ, ਇਸ ਤਾਂ ਇਸ ਨਾਲ ਪੇਟ ਜਲਦੀ ਭਰਦਾ ਹੈ | ਦੂਜਾ ਇਸ ਤਰ੍ਹਾਂ ਤੁਸੀਂ ਲੋੜ ਤੋਂ ਵੱਧ ਨਹੀਂ ਖਾਓਗੇ | ਆਟਾ ਬਰੈੱਡ ਅਤੇ ਪਾਸਤਾ, ਬਰਾਊਨ ਰਾਈਸ, ਮੋਟੇ ਅਨਾਜ, ਮੱਕੀ ਦੇ ਦਾਣੇ ਦੀਆਂ ਖਿੱਲਾਂ ਅਤੇ 'ਹੋਲ ਰਾਈਕਰੈਕਰ' ਖਾਣ ਨੂੰ ਤਰਜੀਹ ਦਿਓ |
6. ਆਪਣੇ ਆਲੇ-ਦੁਆਲੇ ਨੂੰ ਕਾਬੂ 'ਚ ਰੱਖੋ : ਕੈਲੋਰੀਜ਼ ਨੂੰ ਕੱਟ ਕਰਨ ਦਾ ਇਕ ਹੋਰ ਸਾਧਾਰਨ ਤਰੀਕਾ ਹੈ ਆਪਣੇ ਆਲੇ-ਦੁਆਲੇ ਨੂੰ ਕੰਟਰੋਲ ਕਰੋ | ਰਸੋਈ ਵਿਚ ਹਰ ਚੀਜ਼ ਸਿਹਤਦਾਇਕ ਪੱਖ ਨੂੰ ਦੇਖ ਕੇ ਰੱਖੋ ਅਤੇ ਉਸ ਦੀ ਸਹੀ ਵਰਤੋਂ ਕਰੋ | ਅਗਲਾ ਖਾਣਾ ਖਾਣ ਤੋਂ ਪਹਿਲਾਂ ਘੱਟੋ-ਘੱਟ 15 ਮਿੰਟ ਇੰਤਜ਼ਾਰ ਕਰੋ, ਇਸ ਦੌਰਾਨ ਇਕ ਵੱਡਾ ਪਾਣੀ ਦਾ ਗਿਲਾਸ ਪੀਓ |
7. ਮਿਕਦਾਰ ਨੂੰ ਘਟਾਓ : ਜੇਕਰ ਤੁਸੀਂ ਆਪਣੇ ਖਾਣੇ ਦੀ 10 ਤੋਂ 20 ਫੀਸਦੀ ਮਿਕਦਾਰ ਘੱਟ ਕਰੋਗੇ ਤਾਂ ਆਪਣਾ ਭਾਰ ਵੀ ਕਾਬੂ ਕਰ ਸਕੋਗੇ | ਕਈ ਵਾਰ ਰੈਸਟੋਰੈਂਟ ਅਤੇ ਘਰ ਵਿਚ ਬਹੁਤੀ ਵਾਰ ਲੋੜ ਤੋਂ ਵੱਧ ਖਾਣਾ ਪਰੋਸਿਆ ਜਾਂਦਾ ਹੈ | ਖਾਣੇ ਦੇ ਆਕਾਰ ਦੀ ਇਕ ਹੱਦ ਨਿਸਚਿਤ ਹੋਣੀ ਚਾਹੀਦੀ ਹੈ | ਇਨ੍ਹਾਂ ਨੂੰ ਇਕ ਕਟੋਰੀ ਪਲੇਟ ਅਤੇ ਕੱਪ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ |' ਅਜਿਹਾ ਬਰੀਅਨ ਵੈਨਸਿੰਕ 'ਮਾਈਾਡਲੈਸ ਈਟਿੰਗ' ਦੇ ਲੇਖਕ ਨੇ ਕਿਹਾ | ਤੁਸੀਂ ਭੋਜਨ ਦੀ ਕਮੀ ਨਹੀਂ ਮਹਿਸੂਸ ਕਰੋਗੇ, ਕਿਉਂਕਿ ਇਹ ਕਾਫੀ ਦਿਖਾਈ ਦੇਵੇਗਾ |
8. ਹੋਰ ਸਟੈਪ ਵੀ ਸ਼ਾਮਿਲ ਕਰੋ : ਸਾਰਾ ਦਿਨ ਵਧੇਰੇ ਚੁਸਤ ਰਹਿਣ ਲਈ ਜੋ ਤੁਸੀਂ ਕਰ ਸਕਦੇ ਹੋ, ਕਰੋ | ਫੋਨ 'ਤੇ ਗੱਲ ਕਰਦਿਆਂ ਰੁਕੋ, ਕੁੱਤੇ ਨੂੰ ਘੰੁਮਾਉਣ ਲਈ ਬਾਹਰ ਲੈ ਜਾਓ ਅਤੇ ਟੀ. ਵੀ. 'ਤੇ ਇਸ਼ਤਿਹਾਰ ਆਉਣ ਵੇਲੇ ਘੰੁਮੋ |
9. ਹਰੇਕ ਖਾਣੇ ਅਤੇ ਸਨੈਕ ਵਿਚ ਪ੍ਰੋਟੀਨ ਲਓ : ਹਰੇਕ ਖਾਣਾ ਅਤੇ ਸਨੈਕ ਲੈਣ ਵੇਲੇ ਥੋੜ੍ਹਾ ਜਿਹਾ ਘੱਟ ਚਰਬੀ ਵਾਲਾ ਪ੍ਰੋਟੀਨ ਸ਼ਾਮਿਲ ਕਰੋ | ਇਸ ਤਰ੍ਹਾਂ ਤੁਸੀਂ ਵਧੇਰੇ ਸਮਾਂ ਭੁੱਖਾ ਮਹਿਸੂਸ ਨਹੀਂ ਕਰੋਗੇ ਅਤੇ ਵਾਧੂ ਖਾਣਾ ਵੀ ਨਹੀਂ ਖਾਓਗੇ | ਘੱਟ ਫੈਟ ਵਾਲਾ ਯੋਗਹਰਟ, ਸੁੱਕੇ ਮੇਵੇ ਅਤੇ ਮੰੂਗਫਲੀ ਬਟਰ, ਆਂਡੇ, ਫਲੀਆਂ ਵੀ ਖਾ ਸਕਦੇ ਹੋ | ਮਾਹਿਰ ਤੁਹਾਡੇ ਬਲੱਡ ਸ਼ੂਗਰ ਦੀ ਪੱਧਰ ਨੂੰ ਲਗਾਤਾਰ ਬਣਾਈ ਰੱਖਣ ਅਤੇ ਵਾਧੂ ਖਾਣ ਤੋਂ ਵੀ ਬਚਾਉਣ ਲਈ 3 ਜਾਂ 4 ਘੰਟੇ ਬਾਅਦ ਥੋੜ੍ਹੀ ਮਾਤਰਾ ਵਿਚ ਭੋਜਨ ਜਾਂ ਸਨੈਕਸ ਲੈਣ ਦੀ ਸਿਫਾਰਸ਼ ਕਰਦੇ ਹਨ | 
10. ਨੀਂਦ : ਇਕ ਗਰੁੱਪ ਰਾਤ ਵੇਲੇ 5.5 ਘੰਟੇ ਸੌਾਦਾ ਹੈ ਅਤੇ ਦੂਜਾ ਗਰੁੱਪ 8.5 ਘੰਟੇ ਇਕ ਰਾਤ ਵਿਚ ਸੌਾਦਾ ਹੈ | ਦੋਵਾਂ ਗਰੁੱਪਾਂ ਦਾ ਇਕੋ ਜਿਹਾ (7 ਪਾਊਾਡ) ਭਾਰ ਘਟਿਆ ਪਰ ਜਿਹੜਾ ਗਰੁੱਪ ਘੱਟ ਸਮਾਂ ਸੁੱਤਾ, ਉਸ ਦੇ ਪੱਠਿਆਂ ਨੂੰ ਦੂਜੇ ਨਾਲੋਂ ਵਧੇਰੇ ਨੁਕਸਾਨ ਪੁੱਜਾ, ਜਿਸ ਦੀ ਚਰਬੀ ਵਧੇਰੇ ਘਟੀ | ਇਹ ਅਧਿਐਨ ਦੋ ਹਫਤੇ ਲਈ ਕੀਤਾ ਗਿਆ | ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ, ਘੱਟ ਚਰਬੀ ਵਾਲੇ ਹੋਣਾ ਚਾਹੁੰਦੇ ਹੋ ਤਾਂ ਪੂਰੀ ਰਾਤ ਗੂੜ੍ਹੀ ਨੀਂਦ ਲਓ |

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy