ਖਾਸਾ, 3 ਮਈ (ਮਹਿਤਾਬ ਸਿੰਘ ਪੰਨੂ)-ਪਿੰਡ ਚੱਕਮੁਕੰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਨਜ਼ਦੀਕ ਪਿਛਲੇ ਤਕਰੀਬਨ ਸੱਤ ਅੱਠ ਦਿਨਾਂ ਤੋਂ ਬਹੁਤ ਭੈੜੀ ਬਦਬੂ ਆ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸਖਜੀਤ ਕੌਰ, ਪਰਮਿੰਦਰ ਕੌਰ, ਸੁਖਦੇਵ ਸਿੰਘ, ਬਿਕਰਮਜੀਤ ਸਿੰਘ, ਕੁਲਜੀਤ ਕੌਰ, ਕੰਵਲਜੀਤ ਕੌਰ ਆਦਿ ਨੇ ਦੱਸਿਆ ਕਿ ਬਦਬੂ ਆਉਣ 'ਤੇ ਉਨ੍ਹਾਂ ਨੇ ਨੇੜੇ ਦੀਆਂ ਝਾੜੀਆਂ 'ਚ ਦੇਖਿਆ ਕਿ ਕੁੱਝ ਮਾਸ ਨਾਲ ਭਰੇ ਲਿਫਾਫੇ ਝਾੜੀਆਂ 'ਚ ਪਏ ਹਨ | ਇਸ ਸੰਬੰਧੀ ਖਾਸਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ¢ ਇਸ ਸਬੰਧੀ ਚੌਾਕੀਦਾਰ ਨੇ ਦੱਸਿਆ ਕਿ ਅੱਜ ਤੋਂ 7-8 ਦਿਨ ਪਹਿਲਾਂ ਰਾਤ 2.30 ਵਜੇ ਦੇ ਕਰੀਬ ਕੁੱਝ ਲੋਕ ਕਾਰ 'ਤੇ ਸਵਾਰ ਹੋ ਕੇ ਆਏ ਅਤੇ ਇਨ੍ਹਾਂ ਲਿਫਾਫਿਆਂ ਨੂੰ ਸੁੱਟ ਕੇ ਦੌੜ ਗਏ | ਇਸ ਸਬੰਧ 'ਚ ਚੌਾਕੀ ਇੰਚਾਰਜ਼ ਦਵਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਲਈ ਮੁਲਾਜ਼ਮ ਭੇਜ ਦਿੱਤੇ ਗਏ ਹਨ ਅਤੇ ਜਾਂਚ ਚੱਲ ਰਹੀ ਹੈ | ਇਲਾਕੇ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਲਿਫਾਫਿਆਂ ਨੂੰ ਇਥੋਂ ਚੁਕਾਇਆ ਜਾਵੇ ਤਾਂ ਜੋ ਬੱਚੇ ਅਤੇ ਰਾਹਗੀਰ ਆਸਾਨੀ ਨਾਲ ਇਥੋਂ ਲੰਘ ਸਕਣ