ਅੱਖਾਂ ਮਨੁੱਖੀ ਜੀਵਨ ਦਾ ਇਕ ਅਹਿਮ ਅੰਗ ਹਨ | ਇਨ੍ਹਾਂਤੋਂਬਗੈਰ ਦੁਨੀਆ ਦਾ ਕੋਈਮਤਲਬ ਨਹੀਂਹੈ | ਇਨ੍ਹਾਂਦੀ ਰੱਖਿਆ ਲਈਹਰ ਇਕ ਵੱਲੋਂਬੇਹੱਦ ਧਿਆਨ ਦਿੱਤੇ ਜਾਣ ਦੀ ਲੋੜ ਹੈ |ਕਈ ਵਾਰ ਬੇਧਿਆਨੇ ਅਸੀਂਅਜਿਹੀਆਂਗੱਲਾਂਕਰ ਬੈਠਦੇ ਹਾਂ, ਜਿਨ੍ਹਾਂਦਾ ਅੱਖਾਂ'ਤੇ ਭਿਆਨਕ ਅਸਰ ਹੰੁਦਾ ਹੈ |ਨਤੀਜੇ ਵਜੋਂ ਜ਼ਿੰਦਗੀ ਮੁਥਾਜ ਬਣਕੇ ਰਹਿ ਜਾਂਦੀ ਹੈ |ਅੱਜ ਅਸੀਂਇਥੇ ਨੇਤਰ ਰੋਗਾਂਦੇ ਕਾਰਨ ਅਤੇ ਉਪਾਅਦੇਖਾਂਗੇ-
• ਸਰੀਰ ਦੇ ਗਰਮ ਹੋਣ'ਤੇ ਇਕਦਮ ਨਹਾਉਣਲਈਪਾਣੀ ਵਿਚ ਨਾ ਵੜ ਜਾਓ |
• ਦੂਰ-ਨਿਕਟ ਦੀਆਂਵਸਤਾਂਨੂੰ ਹਰ ਰੋਜ਼ ਦੇਖਣਦਾ ਅਸਰ ਵੀ ਕਈ ਵਾਰ ਉਲਟ ਪੈਂਦਾ ਹੈ |
• ਨੀਂਦ ਨਾ ਆਉਣ ਕਾਰਨ ਵੀ ਅੱਖਾਂਰੋਗਗ੍ਰਸਤ ਹੋ ਜਾਂਦੀਆਂਹਨ |
• ਸਰੀਰਕ ਜ਼ਰੂਰੀ ਵੇਗਾਂਨੂੰ ਰੋਕਣਾ ਨਹੀਂਚਾਹੀਦਾ |
• ਕਈਵਸਤਾਂ, ਜੋ ਸਰੀਰ ਦੇ ਅਨੁਕੂਲ ਨਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਸੇਵਨ ਕਰਨ ਨਾਲ ਅੱਖਾਂ'ਤੇ ਉਲਟ ਪ੍ਰਭਾਵ ਪੈ ਸਕਦੇ ਹਨ, ਜਿਵੇਂ ਕਾਂਜੀ, ਖਟਾਈ, ਕੁਲਥੀ, ਉੜਦ ਆਦਿ |
• ਸਿਗਰਟਨੋਸ਼ੀ ਨੇਤਰ ਦਿ੍ਸ਼ਟੀ ਵਿਚ ਬਹੁਤ ਜ਼ਿਆਦਾ ਰੁਕਾਵਟ ਪਾਉਾਦੀ ਹੈ |
• ਬਰੀਕ ਕੰਮ ਜਿਵੇਂ ਸਿਉਣਾ-ਪਿਰੋਣਾ, ਕਢਾਈ ਕੱਢਣ ਆਦਿ ਤੋਂਨੇਤਰ ਰੋਗ ਉਤਪੰਨ ਹੋ ਜਾਂਦੇ ਹਨ |
ਕਿਸੇ ਵੀਰੋਗ ਦੇ ਸ਼ੁਰੂ ਹੋਣਤੋਂਪਹਿਲਾਂ ਉਸ ਦੇ ਲੱਛਣਪੈਦਾ ਹੰੁਦੇ ਹਨ |ਚੰਗਾ ਹੋਵੇ, ਜੇਕਰ ਲੱਛਣ ਦੇਖਦਿਆਂਹੀ ਕੋਈ ਹੱਲ ਕੀਤਾ ਜਾਵੇ |ਅੱਖਾਂਸਬੰਧੀ ਕੁਝਲੱਛਣ ਇਸ ਤਰ੍ਹਾਂਹਨ-
• ਗੰਦੀਆਂ ਅੱਖਾਂ, ਗਿੱਦ ਹੋਣੀ, ਸਫਾਈ ਦੀ ਅਣਹੋਂਦ |
• ਅੱਖਾਂਵਿਚ ਜਲਣਹੋਣਾ, ਖਾਰਸ਼ਹੋਣਾ |
• ਅੱਖਾਂਵਿਚ ਸੂਈ ਦੀ ਚੋਭ ਵਾਂਗ ਦਰਦ ਹੋਣਾ |
• ਅੱਖਾਂਵਿਚ ਲਾਲੀ ਹੋਣਾ |
• ਪਲਕਾਂਵਿਚ ਹਲਕੀ ਦਰਦ ਹੋਣੀ |
• ਅੱਖਾਂਦੀਆਂ ਪਲਕਾਂ ਵਿਚ ਰੜਕ ਮਹਿਸੂਸ ਹੋਣਾ |
• ਅੱਖਾਂ ਦੁਆਰਾ ਰੌਸ਼ਨੀ ਦਾ ਫੈਸਲਾ ਨਾ ਕਰ ਸਕਣਾ ਆਦਿ ਅੱਖਾਂ ਦੀਆਂਬਿਮਾਰੀਆਂਹੋਣਤੋਂਪਹਿਲੇ ਲੱਛਣ ਹਨ |
ਤੰਦਰੁਸਤੀ ਲਈ : • ਤੰਦਰੁਸਤ ਵਿਅਕਤੀ ਜਿਸ ਦੀਆਂ ਅੱਖਾਂ ਨਿਰੋਗੀ ਹੋਣ, ਹਮੇਸ਼ਾ ਸ਼ੁੱਧ ਜੌਾ, ਕਣਕ, ਚੌਲ (ਜਿਸ ਦੀ ਪਿੱਛ ਸੁੱਟੀ ਨਾ ਗਈਹੋਵੇ, ਬਲਕਿ ਵਿਚ ਹੀ ਪਕਾਇਆਗਿਆਹੋਵੇ, ਖਾਓ), ਮੰੂਗ ਦੀ ਛਿਲਕਾ ਨਾ ਨਿਕਲੀ ਦਾਲ ਆਦਿ ਲਓ |
• ਮਲ ਮੂਤਰ, ਵਾਯੂ, ਅੱਖਾਂਵਿਚ ਅੱਥਰੂ, ਛਿੱਕ, ਹਿਚਕੀ ਆਦਿ 13 ਸਰੀਰਕ ਕੁਦਰਤੀ ਰੂਪਾਂਵਿਚ ਹੋਣ ਵਾਲੇ ਅਧਾਰਹੀਣਵੇਗਾਂਨੂੰ ਨਾ ਰੋਕੋ |
• ਚਮਕੀਲੀਆਂ ਅਤੇ ਸੂਖਮ ਵਸਤਾਂ ਦਾ ਅਵਲੋਕਨ ਨਾ ਕਰੋ |
• ਪੈਰਾਂ ਵਿਚਕਾਰ ਜੋ ਦੋ ਸ਼ਿਰਾਵਾਂਹੰੁਦੀਆਂਹਨ, ਉਸ ਦਾ ਕਈ ਤਰ੍ਹਾਂਨਾਲ ਅੱਖਾਂਨਾਲ ਸਬੰਧ ਹੈ | ਇਨ੍ਹਾਂਸ਼ਿਰਾਵਾਂ ਦੁਆਰਾ ਦੋਵਾਂਪੈਰਾਂਵਿਚ ਕੀਤਾ ਗਿਆ ਲੇਪ, ਉਬਟਨ, ਮਾਲਿਸ਼ ਆਦਿ ਅੱਖਾਂਤੱਕ ਪਹੰੁਚ ਜਾਂਦਾ ਹੈ |ਦਿਨ ਵਿਚ ਚਾਰ ਵਾਰ ਪਾਮਿੰਗ ਕਰੋ (ਅੱਖਾਂਨੂੰ ਹਥੇਲੀ ਨਾਲ ਢਕਣਾ) | ਅਜਿਹਾ 15 ਮਿੰਟ ਤੱਕ ਇਕ ਵਾਰ ਨਿਯਮਤ ਰੂਪ ਨਾਲ ਕਰਨ ਨਾਲ ਨੇਤਰ ਜਿਓਤੀ ਸਹੀ ਰਹਿੰਦੀ ਹੈ |