ਅੰਮਿ੍ਤਸਰ, 3 ਮਈ (ਸੁਖਵਿੰਦਰਜੀਤ ਸਿੰਘ ਬਹੋੜੂ)-ਰਿਟਰਨਿੰਗ ਅਫਸਰ, ਜ਼ਿਲ੍ਹਾ ਪ੍ਰੀਸ਼ਦ ਚੋਣਾਂ-ਕਮ-ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਅੰਮਿ੍ਤਸਰ ਸ੍ਰੀ ਪ੍ਰੀਤਮ ਸਿੰਘ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਦੇ ਅੰਮਿ੍ਤਸਰ ਜਿਲ੍ਹੇ ਵਿਚ ਪੈਂਦੇ 21 ਜ਼ੋਨਾਂ ਲਈ 19 ਮਈ ਨੂੰ ਵੋਟਾਂ ਪੈਣਗੀਆਂ, ਜਿਸ ਲਈ ਉਮੀਦਵਾਰ 3 ਮਈ ਤੋਂ 7 ਮਈ ਤੱਕ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਨਾਮਜਦਗੀ ਪਰਚੇ ਦਾਖਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ 21 ਜ਼ੋਨਾਂ ਲਈ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ ਉਮੀਦਵਾਰਾਂ ਵੱਲੋਂ ਨਾਮਜਦਗੀ ਪਰਚੇ ਦਾਖਲ ਕਰਨ ਲਈ ਦਫਤਰ, ਸਥਾਨ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਦੇ ਅਜਨਾਲਾ ਅਤੇ ਚਮਿਆਰੀ ਜੋਨ ਲਈ ਸਹਾਇਕ ਰਿਟਰਨਿੰਗ ਅਫਸਰ ਸਬ ਡਵੀਜ਼ਨਲ ਮੈਜਿਸਟਰੇਟ ਅਜਨਾਲਾ ਹੋਣਗੇ ਅਤੇ ਦਫਤਰ ਐਸ. ਡੀ. ਐਮ. ਅਜਨਾਲਾ ਵਿਖੇ ਨਾਮਜਦਗੀ ਪਰਚੇ ਭਰੇ ਜਾਣਗੇ, ਜਸਰੋੜ ਅਤੇ ਲੋਪੋਕੇ ਜੋਨ ਲਈ ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਅਜਨਾਲਾ ਅਤੇ ਦਫਤਰ ਤਹਿਲੀਲਦਾਰ ਅਜਨਾਲਾ ਵਿਖੇ ਨਾਮਜਦਗੀ ਪਰਚੇ ਭਰੇ ਜਾਣਗੇ, ਚੋਗਾਵਾਂ ਦੇ ਸਹਾਇਕ ਰਿਟਰਨਿੰਗ ਅਫਸਰ ਕਾਰਜਕਾਰੀ ਇੰਜੀਨਿਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਵੀਜਨ ਨੰਬਰ 3 ਅੰਮਿ੍ਤਸਰ ਅਤੇ ਬੀ. ਡੀ. ਪੀ. ਓ. ਚੋਗਾਵਾਂ ਵਿਖੇ ਨਾਮਜਦਗੀ ਪਰਚੇ ਭਰੇ ਜਾਣਗੇ, ਵਿਛੋਹਾ ਜੋਨ ਲਈ ਸਹਾਇਕ ਰਿਟਰਨਿੰਗ ਅਫਸਰ ਜੀ. ਐਮ. ਰੋਡਵੇਜ ਅੰਮਿ੍ਤਸਰ-1 ਅਤੇ ਬੀ. ਡੀ. ਪੀ. ਓ. ਚੋਗਾਵਾਂ ਵਿਖੇ ਨੋਮੀਨੇਸ਼ਨ ਪਰਚੇ ਭਰੇ ਜਾਣਗੇ, ਹਰਸ਼ਾ ਛੀਨਾ ਲਈ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਲੋਪੋਕੇ ਅਤੇ ਦਫਤਰ ਬੀ. ਡੀ. ਪੀ. ਓ. ਹਰਸ਼ਾ ਛੀਨਾ ਵਿਖੇ ਨਾਮਜ਼ਦਗੀ ਪਰਚੇ ਦਾਖਲ ਹੋਣਗੇ, ਜਹਾਂਗੀਰ ਜੋਨ ਲਈ ਸਹਾਇਕ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਅੰਮਿ੍ਤਸਰ-2 ਅਤੇ ਦਫਤਰ ਸਬ ਡਵੀਜ਼ਨਲ ਮੈਜਿਸਟਰੇਟ ਅੰਮਿ੍ਤਸਰ-2 ਵਿਖੇ ਨਾਮਜਦਗੀ ਪਰਚੇ, ਖਾਸਾ ਲਈ ਸਹਾਇਕ ਰਿਟਰਨਿੰਗ ਅਫਸਰ ਕਾਰਜਕਾਰੀ ਇੰਜੀ: ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅੰਮਿ੍ਤਸਰ ਅਤੇ ਦਫਤਰ ਕਾਰਜਕਾਰੀ ਇੰਜੀ: ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅੰਮਿ੍ਤਸਰ ਵਿਖੇ ਨਾਮਜਦਗੀ ਪਰਚੇ ਦਾਖਲ ਹੋਣਗੇ, ਵਰਪਾਲ ਕਲਾਂ ਲਈ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਅਮਿ੍ਤਸਰ-2 ਅਤੇ ਦਫਤਰ ਨਾਇਬ ਤਹਿਸੀਲਦਾਰ ਅਮਿ੍ਤਸਰ-2 ਵਿਖੇ ਨਾਮਜਦਗੀ ਪਰਚੇ ਦਾਖਲ ਹੋਣਗੇ ਅਤੇ ਅਟਾਰੀ ਲਈ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਰਿਕਵਰੀ ਅੰਮਿ੍ਤਸਰ-1 ਅਤੇ ਅਦਾਲਤ ਡੀ. ਆਰ. ਓ. ਅੰਮਿ੍ਤਸਰ ਵਿਖੇ ਨਾਮਜਦਗੀ ਪਰਚੇ ਦਾਖਲ ਹੋਣਗੇ, ਬੰਡਾਲਾ ਅਤੇ ਜੰਡਿਆਲਾ ਗੁਰੁ ਜ਼ੋਨਾਂ ਲਈ ਸਹਾਇਕ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਅੰਮਿ੍ਤਸਰ-1 ਅਤੇ ਦਫਤਰ ਉਪ ਮੰਡਲ ਮੈਜਿਸਟਰੇਟ ਅੰਮਿ੍ਤਸਰ-1 ਵਿਖੇ ਨਾਮਜਦਗੀ ਪਰਚੇ ਦਾਖਲ ਹੋਣਗੇ, ਮਜੀਠਾ ਲਈ ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਅੰਮਿ੍ਤਸਰ-1 ਅਤੇ ਦਫਤਰ ਤਹਿਸੀਲਦਾਰ ਅੰਮਿ੍ਤਸਰ-1 ਵਿਖੇ ਨਾਮਜਦਗੀ ਪਰਚੇ ਦਾਖਲ ਹੋਣਗੇ, ਭੰਗਾਲੀ ਕਲਾਂ ਲਈ ਸਹਾਇਕ ਰਿਟਰਨਿੰਗ ਅਫਸਰ ਕਾਰਜਕਾਰੀ ਇੰਜੀ: ਲੋਕ ਨਿਰਮਾਣ ਵਿਭਾਗ, ਪ੍ਰੋਵੀਸ਼ਿਅਲ ਡਵੀਜ਼ਨ ਅੰਮਿ੍ਤਸਰ ਅਤੇ ਦਫਤਰ ਅਫਸਰ ਕਾਰਜਕਾਰੀ ਇੰਜੀ: ਲੋਕ ਨਿਰਮਾਣ ਵਿਭਾਗ, ਪ੍ਰੋਵੀਸ਼ਿਅਲ ਡਵੀਜ਼ਨ ਅੰਮਿ੍ਤਸਰ ਵਿਖੇ ਨਾਮਜ਼ਦਗੀ ਪਰਚੇ ਦਾਖਲ ਹੋਣਗੇ, ਕਥੂਨੰਗਲ ਲਈ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਮਜੀਠਾ ਅਤੇ ਨਾਇਬ ਤਹਿਸੀਲਦਾਰ ਮਜੀਠਾ ਵਿਕੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਜਾਣਗੇ, ਤਰਸਿੱਕਾ ਅਤੇ ਟਾਂਗਰਾ ਜੋਨ ਲਈ ਸਹਾਇਕ ਰਿਟਰਨਿੰਗ ਅਫਸਰ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ, ਅੰਮਿ੍ਤਸਰ-1 ਅਤੇ ਸਬ ਤਹਿਸੀਲ ਕੰਪਲੈਕਸ ਤਰਸਿੱਕਾ ਵਿਕੇ ਨਾਮਜਦਗੀ ਪਰਚੇ ਦਾਖਲ ਹੋਣਗੇ, ਬਾਬਾ ਬਕਾਲਾ ਲਈ ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਬਾਬਾ ਬਕਾਲਾ ਅਤੇ ਦਫਤਰ ਤਹਿਸੀਲਦਾਰ ਬਾਬਾ ਬਕਾਲਾ ਵਿਕੇ ਨਾਮਜਦਗੀ ਪਰਚੇ ਦਾਖਲ ਹੋਣਗੇ, ਬਿਆਸ ਜੋਨ ਲਈ ਸਹਾਇਕ ਰਿਟਰਨਿੰਗ ਅਫਸਰ ਕਾਰਜਕਾਰੀ ਇੰਜੀ: ਵਾਟਰ ਸਪਲਾਈ ਡਵੀਜਨ ਨੰਬਰ-1 ਅੰਮਿ੍ਤਸਰ ਅਤੇ ਦਫਤਰ ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਵਿਕੇ ਨਾਮਜਦਗੀ ਪਰਚੇ ਦਾਖਲ ਹੋਣਗੇ ਅਤੇ ਮਹਿਤਾ ਹਲਕੇ ਲਈ ਸਹਾਇਕ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਤਰਸਿੱਕਾ ਅਤੇ ਦਫਤਰ ਸਬ ਤਹਿਸੀਲ ਤਰਸਿੱਕਾ ਵਿਕੇ ਨਾਮਜ਼ਦਗੀ ਪਰਚੇ ਦਖਲ ਕੀਤਾ ਜਾਣਗੇ |